ਹਰਿਆਣਾ, 26 ਅਪ੍ਰੈਲ (ਹਰਮੇਲ ਸਿੰਘ ਖੱਖ)- ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਦੇ ਫੈਸਲੇ ਨੂੰ ਕੇ ਅੱਜ ਗੁਰਵਿੰਦਰ ਸਿੰਘ ਪਾਵਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਤੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਭਾਰਤੀ ਜਨਤਾ ਪਾਰਟੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਦਰਜ਼ ਕਰਵਾਇਆ | ਇਸ ਮੌਕੇ ਪਰਕਮਲਜੀਤ ਸਿੰਘ ਧੂਤ ਇੰਚਾਰਜ਼ ਹਲਕਾ ਸ਼ਾਮ ਚੁਰਾਸੀ, ਹਰਪ੍ਰੀਤ ਸਿੰਘ ਧਾਮੀ ਦਫਤਰ ਇੰਚਾਰਜ਼, ਪਰਵਿੰਦਰ ਸਿੰਘ ਸੱਜਣ, ਸਤਨਾਮ ਸਿੰਘ ਵਾਇਸ ਚੇਅਰਮੈਨ ਪੰਚਾਇਤ ਸੰਮਤੀ ਹੁਸ਼ਿਆਰਪੁਰ, ਸੰਦੀਪ ਸਿੰਘ, ਸੰਜੇ ਕਪਲਾ ਪ੍ਰਧਾਨ ਨਗਰ ਕੌਂਸਲ ਹਰਿਆਣਾ, ਨਿਰਮਲ ਕੁਮਾਰ ਪ੍ਰਧਾਨ ਨਗਰ ਕੌਂਸਲ ਸ਼ਾਮ ਚੁਰਾਸੀ, ਨਵਦੀਪ ਸਿੰਘ ਗਿੱਲ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਗੁਰਵਿੰਦਰ ਸਿੰਘ ਪਾਵਲਾ ਨੇ ਕਿਹਾ ਕਿ ਇਹ ਜਿਹੜੇ ਮੈਂਬਰ ਪਾਰਟੀ ਛੱਡ ਕੇ ਗਏ ਹਨ ਹੁਣ ਅਸੰਵਿਧਾਨਕ ਆਹੁਦੇ 'ਤੇ ਹਨ ਤੇ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿੱਤਾਂ ਲਈ ਇਨ੍ਹਾਂ ਨੂੰ ਰਾਜ ਸਭਾ 'ਚ ਭੇਜਿਆ ਸੀ ਪਰ ਹੁਣ ਇਹ ਭਾਜਪਾ ਦੀ ਸ਼ਾਮਲ ਹੋ ਗਏ ਹਨ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ | ਇਸ ਮੌਕੇ ਪਾਰਟੀ ਦੇ ਆਹਦੇਦਾਰਾਂ ਤੇ ਵਰਕਰਾਂ ਨੇ ਭਾਜਪਾ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ | ਇਸ ਮੌਕੇ ਹੋਰਨਾ ਤੋਂ ਇਲਾਵਾ ਰਾਮਜੀਤ ਐਮ.ਸੀ, ਪਵਨ ਕੁਮਾਰ ਐਮ.ਸੀ, ਇੰਦਰਪਾਲ ਸਿੰਘ ਇੰਚਾਰਜ ਬੀ.ਸੀ ਵਿੰਗ, ਸੁਰਜੀਤ ਸਿੰਘ ਜੀਤਾ ਬਲਾਕ ਪ੍ਰਧਾਨ ਭੂੰਗਾ, ਸਤਪਾਲ ਸਿੰਘ ਕਬੀਰਪੁਰ, ਸਤਪਾਲ ਸਿੰਘ ਡਡਿਆਣਾ, ਜੈਬੰਤੀ ਹਰਿਆਣਾ, ਤੁਲਸੀ ਰਾਮ ਸਿੰਘ ਕੂੰਟਾਂ, ਮਨਜਿੰਦਰ ਸਿੰਘ ਰਿੰਕੂ, ਗੁਰਪ੍ਰੀਤ ਸਿੰਘ ਹੈਪੀ ਬਲਾਕ ਪ੍ਰਧਾਨ, ਜਸਵੀਰ ਸਿੰਘ ਵਾਲੀਆ, ਹਰਸਿਮਰਨ ਸਿੰਘ ਸਰਾਂ, ਸੁਖਦੇਵ ਬਾਬਾ, ਸ਼ਿਵਮ ਮੈਗੀ, ਗੁਰਮੁੱਖ ਸਿੰਘ ਕਾਹਲਵਾਂ ਤੇ ਹੋਰ ਹਾਜ਼ਰ ਸਨ |