27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਦਰਸ਼ਨ ਅਕਾਦਮੀ ਦਸੂਹਾ ਵਿਖੇ ਇੰਟਰ ਹਾਊਸ ਕਿ੍ਕਟ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 27-04-2026
ਦਸੂਹਾ, 26 ਅਪ੍ਰੈਲ (ਭੁੱਲਰ)- ਦਰਸ਼ਨ ਅਕਾਦਮੀ ਸੀ.ਬੀ.ਐੱਸ.ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਇੰਟਰ ਹਾਊਸ ਕਿ੍ਕਟ ਟੂਰਨਾਮੈਂਟ ਬਹੁਤ ਹੀ ਰੋਮਾਂਚਕ ਅਤੇ ਉਤਸ਼ਾਹ ਭਰੇ ਮਾਹੌਲ ਵਿਚ ਕਰਵਾਇਆ ਗਿਆ | ਟੂਰਨਾਮੈਂਟ ਵਿਚ ਸਕੂਲ ਦੇ ਯੈਲੋ ਹਾਊਸ, ਗਰੀਨ ਹਾਊਸ, ਰੈੱਡ ਹਾਊਸ ਅਤੇ ਬਲ਼ੂ ਹਾਊਸ ਦੇ ਖਿਡਾਰੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ | ਹਰ ਮੈਚ ਦੌਰਾਨ ਖਿਡਾਰੀਆਂ ਨੇ ਬਿਹਤਰੀਨ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਨੂੰ ਮੋਹ ਲਿਆ | ਮੈਚਾਂ ਵਿਚ ਕਾਫ਼ੀ ਟੱਕਰ ਦੇਖਣ ਨੂੰ ਮਿਲੀ ਅਤੇ ਕਈ ਮੌਕਿਆਂ 'ਤੇ ਨਤੀਜੇ ਆਖ਼ਰੀ ਓਵਰ ਤੱਕ ਤੈਅ ਹੋਏ, ਜਿਸ ਨਾਲ ਰੋਮਾਂਚ ਚਰਮ 'ਤੇ ਰਿਹਾ | ਮੈਚ ਨੂੰ ਦੇਖ ਰਹੇ ਦਰਸ਼ਕਾਂ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀਆਂ ਮਨਪਸੰਦ ਟੀਮਾਂ ਦਾ ਹੌਸਲਾ ਵਧਾਇਆ | ਖੇਡ ਮੈਦਾਨ ਵਿਚ ਅਨੁਸ਼ਾਸਨ ਅਤੇ ਨਿਯਮਾਂ ਦੀ ਪੂਰੀ ਪਾਲਨਾ ਕੀਤੀ ਗਈ, ਜਿਸ ਨਾਲ ਟੂਰਨਾਮੈਂਟ ਸੁਚੱਜੇ ਢੰਗ ਨਾਲ ਸੰਪੰਨ ਹੋਇਆ | ਫਾਈਨਲ ਮੈਚ ਗਰੀਨ ਹਾਊਸ ਅਤੇ ਰੈੱਡ ਹਾਊਸ ਦੇ ਵਿਚਾਲੇ ਹੋਇਆ | ਇਹ ਮੁਕਾਬਲਾ ਬਹੁਤ ਹੀ ਦਿਲਚਸਪ ਰਿਹਾ ਜਿਸ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਲਈ ਪੂਰੀ ਕੋਸ਼ਿਸ਼ ਕੀਤੀ | ਅੰਤ ਨਤੀਜੇ ਵਿਚ ਗਰੀਨ ਹਾਊਸ ਪਹਿਲੇ ਸਥਾਨ 'ਤੇ, ਰੈੱਡ ਹਾਊਸ ਦੂਸਰੇ ਸਥਾਨ 'ਤੇ ਅਤੇ ਬਲ਼ੂ ਹਾਊਸ ਤੀਸਰੇ ਸਥਾਨ 'ਤੇ ਰਿਹਾ | ਸਕੂਲ ਪਿ੍ੰਸੀਪਲ ਰਸਿਕ ਗੁਪਤਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਵਿਦਿਆਰਥੀਆਂ ਵਿਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਅੰਤ ਵਿਚ ਜੇਤੂ ਅਤੇ ਰਨਰ-ਅੱਪ ਟੀਮਾਂ ਨੂੰ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਇਨਾਮ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲੱਗਣ ਦਸੂਹਾ ਵਿਖੇ ਦਾਨੀ ਸੱਜਣਾਂ ਵਲੋਂ ਵਿਦਿਆਰਥੀਆਂ ਨੂੰ ਵਰਦੀਆਂ ਭੇਟ ਅਗਲੀ ਖ਼ਬਰ 'ਆਪ' ਆਗੂਆਂ ਤੇ ਵਰਕਰਾਂ ਨੇ ਰਾਜ ਸਭਾ ਮੈਂਬਰਾਂ ਦੇ ਭਾਜਪਾ 'ਚ ਸ਼ਾਮਿਲ ਹੋਣ ਖਿਲਾਫ਼ ਕੀਤੀ ਨਾਅਰੇਬਾਜ਼ੀ
Ad Position 24