27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਿਟੀ ਪੁਲਿਸ ਵਲੋਂ ਮਾਰਕੁੱਟ ਕਰਨ ਅਤੇ ਪਲਾਟ 'ਚ ਜਬਰੀ ਕਬਜ਼ਾ ਕਰਨ ਦੇ ਦੋਸ਼ 'ਚ 4 ਨਾਮਜ਼ਦ

Ad Position 21
No active advertisement
ਅਜੀਤ ਡੈਸਕ 27-04-2026
ਹੁਸ਼ਿਆਰਪੁਰ, 26 ਅਪ੍ਰੈਲ (ਸ.ਰ)-ਸਿਟੀ ਪੁਲਿਸ ਨੇ ਮਾਰਕੁੱਟ ਕਰਨ ਅਤੇ ਜ਼ਬਰਦਸਤੀ ਪਲਾਟ 'ਤੇ ਕਬਜ਼ਾ ਕਰਨ ਦੇ ਦੋਸ਼ 'ਚ 4 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬੀਰਬਲ ਨਗਰ ਦੇ ਵਾਸੀ ਰਮਨ ਡੋਗਰਾ ਪੁੱਤਰ ਰਮੇਸ਼ ਚੰਦਰ ਡੋਗਰਾ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਵਲੋਂ 11 ਅਪ੍ਰੈਲ ਨੂੰ ਦਸਹਿਰਾ ਗਰਾਊਾਡ ਕੋਲ ਉਸਦੇ 203 ਮਰਲੇ ਦੇ ਪਲਾਟ, ਨੇੜੇ ਮੋਤੀ ਮਹਲ, ਹੁਸ਼ਿਆਰਪੁਰ 'ਤੇ ਟਰੈਕਟਰ-ਟਰਾਲੀ ਨਾਲ ਕੰਧ ਡਾਹ ਕੇ ਜ਼ਬਰਦਸਤੀ ਪਲਾਟ ਵਿਚ ਦਾਖਲ ਹੋ ਕੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ | ਉਸਨੇ ਇਹ ਵੀ ਦੋਸ਼ ਲਗਾਇਆ ਕਿ ਕਥਿਤ ਦੋਸ਼ੀਆਂ ਨੇ ਕੁੱਟਮਾਰ ਅਤੇ ਜ਼ਬਰਦਸਤੀ ਦਾਖ਼ਲੇ ਤੋਂ ਬਾਅਦ ਪਲਾਟ 'ਤੇ ਪਿਆ ਇਮਾਰਤੀ ਸਮਾਨ ਵੀ ਚੱਕ ਕੇ ਲੈ ਗਏ | ਪੁਲਿਸ ਨੇ ਸੀਨੀਅਰ ਕਾਂਗਰਸੀ ਆਗੂ ਵਿਸ਼ਵਨਾਥ ਉਰਫ਼ ਬੰਟੀ, ਕੌਂਸਲਰ ਨਵਾਬ ਦੋਵੇਂ ਵਾਸੀ ਮੁਹੱਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਗਰ, ਹੁਸ਼ਿਆਰਪੁਰ, ਅਜੈ ਰਾਣਾ ਗਾਂਧੀ ਅਤੇ ਮਨੀ ਅਤੇ ਕੁੱਝ ਅਣਪਛਾਤੇ ਵਿਅਕਤੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਨੌਕਰੀ ਪ੍ਰਾਪਤ ਕਰਨ ਦਾ ਨਹੀਂ ਬਲਕਿ ਚੰਗੇ ਇਨਸਾਨ ਬਣਨ ਦਾ ਮਾਧਿਅਮ-ਜਥੇ. ਧਾਮੀ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਨੰਗਲ ਚੌਕ 'ਚੋਂ ਉੱਡ ਰਹੀ ਧੂੜ ਨੇ ਰਾਹਗੀਰਾਂ ਦਾ ਕੀਤਾ ਬੁਰਾ ਹਾਲ
Ad Position 24