27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਗੜ੍ਹਸ਼ੰਕਰ ਦੇ ਨੰਗਲ ਚੌਕ 'ਚੋਂ ਉੱਡ ਰਹੀ ਧੂੜ ਨੇ ਰਾਹਗੀਰਾਂ ਦਾ ਕੀਤਾ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 27-04-2026
ਗੜ੍ਹਸ਼ੰਕਰ, 26 ਅਪ੍ਰੈਲ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਵਿਚ ਸੀਵਰੇਜ ਦੀਆਂ ਪਾਈਪਾਂ ਪਾਉਣ ਦਾ ਚੱਲ ਰਿਹਾ ਕਾਰਜ ਕਦੋਂ ਮੁਕੰਮਲ ਹੋਵੇਗਾ ਤਾਂ ਇਸ ਨਾਲ ਸ਼ਹਿਰ ਵਾਸੀਆਂ ਨੂੰ ਕਿੰਨੀ ਕੁ ਸਹੂਲਤ ਮਿਲੇਗੀ, ਇਹ ਤਾਂ ਭਵਿੱਖ ਵਿਚ ਹੀ ਸਪਸ਼ਟ ਹੋ ਸਕੇਗਾ | ਪਰ ਫ਼ਿਲਹਾਲ ਸੀਵਰੇਜ ਪਾਉਣ ਲਈ ਸ਼ਹਿਰ ਦੀਆਂ ਧੜਾ-ਧੜ ਪੁੱਟੀਆਂ ਜਾ ਰਹੀਆਂ ਸੜਕਾਂ ਤੋਂ ਉੱਡ ਰਹੀ ਧੂੜ ਨੇ ਦੁਕਾਨਦਾਰਾਂ ਅਤੇ ਰਾਹਗੀਰਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਦੇ ਨੰਗਲ ਚੌਂਕ 'ਚ ਸੀਵਰੇਜ ਪਾਈਪਾਂ ਪਾਉਣ ਲਈ ਪੁੱਟੀ ਹੋਈ ਸੜਕ ਤੋਂ ਉੱਡ ਰਹੀ ਧੂੜ ਨੇ ਆਸ-ਪਾਸ ਦੇ ਦੁਕਾਨਦਾਰਾਂ ਦੇ ਮੰਦੇ ਹਾਲ ਕੀਤੇ ਹੋਏ ਹਨ | ਅੱਤ ਦੀ ਗਰਮੀ ਦੌਰਾਨ ਚੌਂਕ ਵਿਚੋਂ ਉੱਡ ਰਹੀ ਧੂੜ ਲਗਾਤਾਰ ਦੁਕਾਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ | ਰਾਹਗੀਰਾਂ ਦਾ ਵੀ ਉੱਡ ਰਹੀ ਧੂੜ ਵਿਚੋਂ ਲੰਘਣਾ ਮੁਹਾਲ ਹੋਇਆ ਪਿਆ ਹੈ | ਧੂੜ ਤੋਂ ਬਚਣ ਲਈ ਦੁਕਾਨਦਾਰਾਂ ਵਲੋਂ ਚੌਂਕ ਵਿਚ ਪਾਣੀ ਦਾ ਛਿੜਕਾਅ ਕਰਕੇ ਧੂੜ 'ਤੇ ਕਾਬੂ ਪਾਉਣ ਦਾ ਕੀਤਾ ਜਾ ਰਿਹਾ ਯਤਨ ਵੀ ਕੁੱਝ ਸਮੇਂ ਤੋਂ ਬਾਅਦ ਬੇਅਸਰ ਜਾਪ ਰਿਹਾ ਹੈ | ਇੱਥੇ ਦੁਪਹਿਰ ਸਮੇਂ ਹਾਲਾਤ ਬਦ ਤੋਂ ਬਦਤਰ ਹੋਏ ਵੇਖਣ ਨੂੰ ਮਿਲਦੇ ਹਨ | ਪ੍ਰਸ਼ਾਸਨ ਇਸ ਮਾਮਲੇ 'ਚ ਕੁੱਝ ਵੀ ਕਰਨ ਤੋਂ ਨਾਕਾਮ ਜਾਪ ਰਿਹਾ ਹੈ | ਦੁਕਾਨਦਾਰਾਂ ਦੀ ਮੰਗ ਹੈ ਕਿ ਚੌਂਕ ਵਿਚ ਪਈ ਮਿੱਟੀ ਨੂੰ ਤੁਰੰਤ ਹਟਾਇਆ ਜਾਵੇਗਾ ਤੇ ਕੰਮ ਮੁਕੰਮਲ ਹੋਣ ਤੱਕ ਸਮੇਂ ਸਮੇਂ 'ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਿਟੀ ਪੁਲਿਸ ਵਲੋਂ ਮਾਰਕੁੱਟ ਕਰਨ ਅਤੇ ਪਲਾਟ 'ਚ ਜਬਰੀ ਕਬਜ਼ਾ ਕਰਨ ਦੇ ਦੋਸ਼ 'ਚ 4 ਨਾਮਜ਼ਦ ਅਗਲੀ ਖ਼ਬਰ ਆਯੂਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ 'ਵਿਸ਼ਵ ਮਲੇਰੀਆ ਦਿਵਸ' ਮਨਾਇਆ
Ad Position 24