ਅੱਡਾ ਸਰਾਂ , 26 ਅਪ੍ਰੈਲ (ਮਸੀਤੀ)-ਗੁਰਮਤਿ ਪ੍ਰਚਾਰ ਸੇਵਾ ਸਿਮਰਨ ਸੁਸਾਇਟੀ ਵੱਲੋਂ ਰੇਖੀ ਹਰਬੰਸ ਰੇਖੀ ਹਸਪਤਾਲ ਟਾਂਡਾ ਦੇ ਸਹਿਯੋਗ ਪਿੰਡ ਪੰਡੋਰੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਵਿਖੇ ਇਕ ਰੋਜ਼ਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਹੈੱਡ ਗ੍ਰੰਥੀ ਬਾਬਾ ਜਰਨੈਲ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸੁਸਾਇਟੀ ਪ੍ਰਧਾਨ ਰਵਿੰਦਰ ਸਿੰਘ ਰਵੀ ਅਤੇ ਕਿਰਪਾਲ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ | ਕੈਂਪ ਦੌਰਾਨ ਡਾ. ਸ਼ਿਵਰਾਜ ਰੇਖੀ, ਡਾ. ਰਜਿੰਦਰ ਕੌਰ, ਮਨਦੀਪ ਕੌਰ, ਰਾਜ ਕੁਮਾਰੀ, ਨੈਂਸੀ, ਸਿਮਰਨਪ੍ਰੀਤ ਕੌਰ, ਗੁਰਕੀਰਤ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਮੁਖ ਸਿੰਘ ਦੀ ਟੀਮ ਨੇ ਆਪਣੀਆਂ ਸੇਵਾਵਾਂ ਨਿਭਾਈਆਂ | ਇਸ ਮੌਕੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ ਅਤੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈੱਸਟ ਵੀ ਕੀਤੇ ਗਏ | ਅੱਖਾਂ ਦੀ ਜਾਂਚ ਤੋਂ ਬਾਅਦ ਕਈ ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ | ਇਸ ਮੌਕੇ ਹੋਮਿਉਪੈਥੀ ਵਿਭਾਗ ਦੀ ਟੀਮ ਨੇ ਵੀ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ | ਕੈਂਪ ਦੇ ਸਮਾਪਨ ਉਪਰੰਤ ਗੁਰੂ ਘਰ ਦੇ ਸੇਵਾਦਾਰਾਂ ਅਤੇ ਸੁਸਾਇਟੀ ਵੱਲੋਂ ਹਸਪਤਾਲ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਸਪਤਾਲ ਅਤੇ ਸੁਸਾਇਟੀ ਪ੍ਰਬੰਧਕ ਨੇ ਦੱਸਿਆ ਕਿ 3 ਮਈ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉੜਮੁੜ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ ਜਾਵੇਗਾ | ਇਸ ਮੌਕੇ ਪਿਆਰਾ ਸਿੰਘ, ਤੀਰਥ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਖ਼ਾਲਸਾ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਗੁਰਬਾਜ਼ ਸਿੰਘ, ਹਰੀ ਸਿੰਘ, ਕੁਲਦੀਪ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਆਦਿ ਮੌਜੂਦ ਸਨ |