23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਿਜਲੀ ਦੀ ਨਾਕਸ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਡਾ. ਰਵਜੋਤ ਦੇ ਦਫ਼ਤਰ ਦਾ ਕੀਤਾ ਘਿਰਾਓ

Ad Position 21
No active advertisement
ਅਜੀਤ ਡੈਸਕ 28-04-2026
ਹੁਸ਼ਿਆਰਪੁਰ, 27 ਅਪ੍ਰੈਲ (ਬਲਜਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਸੂਬਾ ਮੀਤ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ 'ਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਦਾ ਘਿਰਾਓ ਕਰਕੇ ਪੁਤਲਾ ਸਾੜਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਗੁਰਵਿੰਦਰ ਖੰਗੂੜਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਖੇਤੀ ਵਾਸਤੇ ਮੋਟਰਾਂ ਦੀ ਬਿਜਲੀ ਸਪਲਾਈ ਬਹੁਤ ਹੀ ਘੱਟ ਆ ਰਹੀ ਹੈ | ਉਨ੍ਹਾਂ ਮੋਟਰਾਂ ਦੀ ਬਿਜਲੀ ਸਪਲਾਈ ਨੂੰ ਅੱਠ ਘੰਟੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਾਡਾ ਹਲਕਾ ਫ਼ਸਲੀ ਵਿਭਿੰਨਤਾ ਅਧੀਨ ਗੰਨਾ, ਮੱਕੀ, ਸਬਜ਼ੀਆਂ, ਦਰਖ਼ਤ ਅਤੇ ਹਰੇ ਚਾਰੇ ਦੀਆਂ ਫ਼ਸਲਾਂ ਦੀ ਕਾਸ਼ਤ ਕਰਦਾ ਹੈ ਜੋ ਸੁੱਕਣ ਦੀ ਕਗਾਰ 'ਤੇ ਹਨ | ਉਨ੍ਹਾਂ ਇੱਕ ਮੰਗ ਪੱਤਰ ਐੱਸ. ਈ. ਹੁਸ਼ਿਆਰਪੁਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਵਿੰਦਰ ਪਾਬਲਾ ਨੂੰ ਸੌਂਪਿਆ, ਜਿਸ 'ਤੇ ਉਨ੍ਹਾਂ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਦੀ ਮੰਗ ਵੱਲ ਧਿਆਨ ਦੇ ਸਮੱਸਿਆ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਖੰਗੂੜਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹੁਸ਼ਿਆਰਪੁਰ-ਜਲੰਧਰ ਹਾਈਵੇ 'ਤੇ ਜਾਮ ਲਗਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਨ. ਦੀ ਹੋਵੇਗੀ | ਇਸ ਮੌਕੇ ਗੁਰਭੇਜ ਸਿੰਘ ਸੰਘਾ ਬਲਾਕ ਪ੍ਰਧਾਨ ਭੋਗਪੁਰ, ਗੁਰਪ੍ਰੀਤ ਸਿੰਘ ਗੋਪੀ ਜ਼ਿਲ੍ਹਾ ਯੂਥ ਪ੍ਰਧਾਨ, ਅਜੀਤ ਪਾਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਮਨਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਚਿੱਤਰ ਸਿੰਘ ਰੰਧਾਵਾ ਬਰੋਟਾ, ਸੁੱਖਾ ਸਾਹਰੀ, ਹਰਦੀਪ ਸਿੰਘ ਮਰਨਾਈਆ ਖ਼ੁਰਦ, ਰਜਿੰਦਰ ਸਿੰਘ ਤਨੂੰਲੀ, ਸਰਪੰਚ ਪ੍ਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ,ਰਣਜੀਤ ਸਿੰਘ ਭੱਟੀਆਂ, ਨੰਬਰਦਾਰ ਹਰਭਜਨ ਸਿੰਘ ਰਸਤਗੋ, ਬਲਜੀਤ ਸਿੰਘ ਭੱਟੀ ਸਰਕਲ ਪ੍ਰਧਾਨ ਚੌਲਾਂਗ, ਸੋਨੀਪਾਲ ਕਾਠੇ, ਪ੍ਰਭ ਪਾਲ ਤਲਵੰਡੀ ਰਾਈਆਂ, ਕਮਲਪ੍ਰੀਤ ਸਿੰਘ ਜੌੜਾ, ਹਰਪ੍ਰੀਤ ਸਿੰਘ ਜੌੜਾ, ਮਨਜੀਤ ਸਿੰਘ ਸਾਹਰੀ, ਹਰਜਿੰਦਰ ਸਿੰਘ ਮਰਨਾਈਆ, ਹਰਪ੍ਰੀਤ ਸਿੰਘ ਬਗਿਆੜੀ, ਸੁਖਬੀਰ ਸਿੰਘ ਸਹਰੀ, ਪਰਮਿੰਦਰ ਸਿੰਘ ਜੌੜਾ, ਮਨਿੰਦਰ ਸਿੰਘ ਮੰਡਿਆਲਾ, ਲਖਵੀਰ ਸਿੰਘ ਵਾਹਿਦ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਵੰਸ਼ ਸਭਾ ਵਲੋਂ ਸਿੰਗਲ ਯੂਜ਼ ਪਲਾਸਟਿਕ ਖਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਦਾ ਐਲਾਨ ਅਗਲੀ ਖ਼ਬਰ ਮੁਕੇਰੀਆਂ ਹਾਈਡਲ ਨਹਿਰ ਦੀ ਹੋਂਦ ਨੂੰ ਖ਼ਤਰਾ, ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਦਕਾ ਕਰੈਸ਼ਰਾਂ ਵਾਲੇ ਨਹਿਰ ਦੀ ਪਟੜੀ...
Ad Position 24