23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸਿਵਲ ਸਰਜਨ ਡਾ. ਮਨਦੀਪ ਕਮਲ ਵਲੋਂ ਸਿਹਤ ਕੇਂਦਰਾਂ ਦੀ ਚੈਕਿੰਗ

Ad Position 21
No active advertisement
ਅਜੀਤ ਡੈਸਕ 28-04-2026
ਹੁਸ਼ਿਆਰਪੁਰ, 27 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ: ਮਨਦੀਪ ਕਮਲ ਵਲੋਂ ਅਰਬਨ ਪੀ. ਐੱਚ. ਸੀ. ਪੁਰਹੀਰਾਂ, ਆਮ ਆਦਮੀ ਕਲੀਨਿਕ ਨਗਰ ਨਿਗਮ ਹੁਸ਼ਿਆਰਪੁਰ, ਆਯੂਸ਼ਮਾਨ ਅਰੋਗਿਆ ਕੇਂਦਰ ਅਸਲਾਮਾਬਾਦ ਦੀ ਅਚਨਚੇਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਸਮੂਹ ਸਟਾਫ਼ ਡਿਊਟੀ 'ਤੇ ਹਾਜ਼ਰ ਪਾਇਆ ਗਿਆ ਅਤੇ ਰੂਟ ਲੈਵਲ ਤੱਕ ਸਿਹਤ ਸੇਵਾਵਾਂ ਪਹੰੁਚਾਉਣ ਲਈ ਪੁਖ਼ਤਾ ਪ੍ਰਬੰਧ ਸਨ, ਪਰ ਇਕ ਜਗ੍ਹਾ ਐਂਟੀ ਰੈਬੀਜ਼ ਵੈਕਸੀਨ ਦੀ ਘਾਟ ਪਾਈ ਗਈ, ਜਿਸ 'ਤੇ ਉਨ੍ਹਾਂ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਐਂਟੀ ਰੈਬੀਜ਼ ਵੈਕਸੀਨ ਪੁਆਇੰਟ 'ਤੇ ਵੈਕਸੀਨ ਦੀ ਘਾਟ ਨਹੀਂ ਹੋਣੀ ਚਾਹੀਦੀ | ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਦਾ ਜਾਇਜ਼ਾ ਲਿਆ | ਉਨ੍ਹਾਂ ਸਿਹਤ ਸੰਸਥਾਵਾਂ 'ਚ ਗਰਮੀ ਤੋਂ ਬਚਣ ਲਈ ਪਾਣੀ ਦੇ ਪ੍ਰਬੰਧ ਕਰਨ, ਮਰੀਜ਼ਾਂ ਲਈ ਛਾਂ ਅਤੇ ਹੋਰ ਜ਼ਰੂਰੀ ਪੁਖ਼ਤਾ ਪ੍ਰਬੰਧ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ | ਇਸ ਮੌਕੇ ਮਾਸ ਮੀਡੀਆ ਵਿੰਗ ਤੋਂ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ, ਉਪਰੋਕਤ ਸਿਹਤ ਸੰਸਥਾਵਾਂ ਦਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਰਵਿੰਦਰ ਸਿੰਘ ਨਿੱਕਾ ਸ਼ੇਰਗੜ੍ਹ ਸਰਕਲ ਸਦਰ ਹੁਸ਼ਿਆਰਪੁਰ ਦੇ ਮੁੜ ਪ੍ਰਧਾਨ ਬਣੇ ਅਗਲੀ ਖ਼ਬਰ ਅਰੋੜਾ ਵੰਸ਼ ਸਭਾ ਵਲੋਂ ਸਿੰਗਲ ਯੂਜ਼ ਪਲਾਸਟਿਕ ਖਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਦਾ ਐਲਾਨ
Ad Position 24