24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੰਜਾਬ ਰਾਜ ਸਹਾਇਤਾ ਪ੍ਰਾਪਤ ਏਡਿਡ ਸਕੂਲ ਯੂਨੀਅਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 28-04-2026
ਗੜ੍ਹਦੀਵਾਲਾ, 27 ਅਪ੍ਰੈਲ (ਚੱੱਗਰ)-ਪੰਜਾਬ ਰਾਜ ਸਹਾਇਤਾ ਪ੍ਰਾਪਤ ਏਡਿਡ ਸਕੂਲ ਅਤੇ ਹੋਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਹੋਈ ਜਿਸ ਵਿਚ ਕਰਮਚਾਰੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਵੱਖ-ਵੱਖ ਮੁੱਦਿਆਂ 'ਤੇ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਲ 2026-27 ਦਾ ਬਜਟ, ਏਰੀਅਰਸ ਅਤੇ ਹੋਰ ਜੋ ਸਰਕਾਰ ਵੱਲੋਂ ਫਾਰਮੈਲਟੀਜ ਦੱਸੀਆਂ ਗਈਆਂ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਸਾਰਿਆਂ ਨੂੰ ਸਿੱਖਿਅਤ ਕੀਤਾ ਗਿਆ ਤਾਂ ਕਿ ਸਾਰਾ ਕੁੱਝ ਇਕਸਾਰ ਹੋ ਕੇ ਆਪਣੇ ਸਾਰੇ ਕਾਗ਼ਜ਼ਾਤ ਡੀ.ਪੀ.ਆਈ. ਦਫ਼ਤਰ ਭੇਜ ਕੇ ਗਰਾਂਟਾਂ ਸਮੇਂ ਸਿਰ ਜਾਰੀ ਹੋ ਸਕਣ | ਇਸ ਮੌਕੇ ਪੰਜਾਬ ਲੈਵਲ 'ਤੇ ਬਣ ਰਹੀ ਨਵੀਂ ਯੂਨੀਅਨ 'ਚ ਆਪਣੀ ਨੁਮਾਇੰਦਗੀ ਭੇਜਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਲੈਕਚਰਾਰ ਬਲਕਾਰ ਸਿੰਘ ਦਾ ਨਾਮ ਭੇਜਣ ਲਈ ਚੋਣ ਕੀਤੀ ਗਈ | ਮੀਟਿੰਗ ਵਿਚ ਪਿ੍ੰਸੀਪਲ ਅਰਵਿੰਦਰ ਕੌਰ ਗਿੱਲ, ਪਿ੍ੰ. ਸੁਨੀਲ ਦੱਤ ਸ਼ਰਮਾ, ਪਿ੍ੰ. ਰੀਟਾ ਸੈਣੀ, ਪਿ੍ੰ. ਪੂਨਮ ਸ਼ਰਮਾ, ਪ੍ਰਧਾਨ ਸੁਖਿੰਦਰ ਸਿੰਘ, ਸਕੱਤਰ ਨੀਰਜ ਘਈ, ਬਲਕਾਰ ਸਿੰਘ, ਰਜੇਸ਼ ਕੁਮਾਰ ਸੋਹੀ, ਅਨਿਲ ਹਾਂਡਾ, ਇੰਦਰਵੀਰ ਕੌਰ, ਨਰਿੰਦਰ ਕੌਰ, ਪਰਮਜੀਤ ਕੌਰ, ਰਣਵੀਰ ਕੌਰ, ਸੰਦੀਪ ਸਿੰਘ ਢੱਟ, ਰਜੇਸ਼ ਕੁਮਾਰ ਗੁਪਤਾ ਤੋਂ ਇਲਾਵਾ ਜ਼ਿਲੇ੍ਹ ਦੇ ਸਾਰੇ ਏਡਿਡ ਸਕੂਲਾਂ ਦੇ ਮੁਖੀ ਸਾਹਿਬਾਨ ਤੇ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਹਲਕੇ ਦਾ ਵਿਕਾਸ ਕਰਵਾਇਆ- ਆਗੂ ਅਗਲੀ ਖ਼ਬਰ ਚੇਅਰਮੈਨ ਰਾਜਾ ਨੇ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24