24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਹਲਕੇ ਦਾ ਵਿਕਾਸ ਕਰਵਾਇਆ- ਆਗੂ

Ad Position 21
No active advertisement
ਅਜੀਤ ਡੈਸਕ 28-04-2026
ਹਰਿਆਣਾ, 27 ਅਪ੍ਰੈਲ (ਹਰਮੇਲ ਸਿੰਘ ਖੱਖ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਸਮੇਂ ਹਰ ਖੇਤਰ ਅੰਦਰ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ, ਜਿਸ ਸਦਕਾ ਹੀ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਹਲਕਾ ਸ਼ਾਮਚੁਰਾਸੀ ਅਧੀਨ ਪੈਂਦੇ ਪਿੰਡ ਭੂੰਗਾ ਅੰਦਰ ਵੱਡੇ ਪੱਧਰ ਉੱਤੇ ਵਿਕਾਸ ਕਰਵਾਇਆ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਜੀਤ ਸਿੰਘ ਜੀਤਾ ਬਲਾਕ ਪ੍ਰਧਾਨ ਭੂੰਗਾ, ਤੁਲਸੀ ਰਾਮ ਸਿੰਘ ਕੂੰਟਾਂ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਨਾਲ ਸਾਂਝਾ ਕੀਤਾ | ਉਨ੍ਹਾਂ ਦੱਸਿਆ ਕਿਹਾ ਕਿ ਪਿੰਡ ਭੂੰਗਾ ਲਈ ਡਾ. ਰਵਜੋਤ ਸਿੰਘ ਨੇ ਸੀਵਰੇਜ, ਸੋਲਰ ਲਾਈਟਾਂ, ਗਲੀਆਂ ਦੇ ਕੰਮ ਕਰਵਾਏ ਅਤੇ ਕਰੀਬ 35 ਲੱਖ ਰੁਪਏ ਖ਼ਰਚ ਕਰਕੇ ਲਾਇਬ੍ਰੇਰੀ ਬਣਾਈ ਗਈ ਤਾਂ ਪਿੰਡ ਵਾਸੀ ਇੱਥੇ ਕਿਤਾਬਾਂ ਦਾ ਗਿਆਨ ਹਾਸਿਲ ਕਰ ਸਕਣ | ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਦਿਨ ਤੋਂ ਹੀ ਸੂਬੇ ਅੰਦਰ ਵਿਕਾਸ ਕਾਰਜ ਚੱਲ ਰਹੇ ਹਨ ਤਾਂ ਜੋ ਹਰ ਖੇਤਰ ਦਾ ਸਮੁੱਚਾ ਵਿਕਾਸ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਡਾ. ਰਵਜੋਤ ਸਿੰਘ ਵਲੋਂ ਕਸਬਾ ਹਰਿਆਣਾ ਵਿਖੇ 30 ਬੈੱਡ ਦਾ ਸਰਕਾਰੀ ਹਸਪਤਾਲ (ਸੀ.ਐਚ.ਸੀ) ਮਨਜ਼ੂਰ ਕਰਵਾ ਕੇ ਸ਼ਹਿਰ ਵਾਸੀਆਂ ਤੇ ਨਾਲ ਲੱਗਦੇ ਅਨੇਕਾਂ ਪਿੰਡਾਂ ਨੂੰ ਸਿਹਤ ਸਹੂਲਤ ਦਿੱਤੀ ਜਾ ਰਹੀ ਹੈ, ਇਸੇ ਤਰ੍ਹਾਂ ਹੀ ਪਿੰਡ ਮਹਿੰਗਰੋਵਾਲ ਚੋਅ 'ਤੇ ਵਿਖੇ ਇਕ ਪੁਲ ਦਾ ਨਿਰਮਾਣ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਮੱਦੇਨਜ਼ਰ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਮੁੜ ਸਰਕਾਰ ਬਣਾਏਗੀ | ਇਸ ਮੌਕੇ ਤੁਲਸੀ ਰਾਮ ਸਿੰਘ ਕੂੰਟਾ, ਸੰਦੀਪ ਕੁਮਾਰ ਫਾਂਬੜਾ, ਸੰਜੀਵ ਘਈ, ਸੀਤਲ ਸਿੰਘ, ਗੁਰਮੀਤ ਸਿੰਘ ਬਿੱਟੂ, ਪਿਆਰਾ ਸਿੰਘ, ਇੰਦਰਜੀਤ ਸਿੰਘ ਭੂੰਗਾ, ਗੁਰਪ੍ਰੀਤ ਸਿੰਘ ਹੈਪੀ ਨੰਗਲ ਪਿੰਡ, ਮਾ: ਪ੍ਰੇਮਜੀਤ ਭੂੰਗਾ, ਸੁਰਜੀਤ ਸਿੰਘ ਜੀਤਾ ਭੂੰਗਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਮੀਤ ਸਿੰਘ ਔਲਖ ਨੇ ਪਿੰਡ ਨੱਥੂਪੁਰ ਤੇ ਮਿਆਣੀ ਮੰਡੀ ਦਾ ਕੀਤਾ ਦੌਰਾ ਅਗਲੀ ਖ਼ਬਰ ਪੰਜਾਬ ਰਾਜ ਸਹਾਇਤਾ ਪ੍ਰਾਪਤ ਏਡਿਡ ਸਕੂਲ ਯੂਨੀਅਨ ਦੀ ਮੀਟਿੰਗ ਹੋਈ
Ad Position 24