15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਧਾਇਕ ਘੁੰਮਣ ਵਲੋਂ ਪਿੰਡ ਪੱਸੀ ਕੰਢੀ ਨੂੰ ਦਿੱਤਾ ਗਰਾਂਟ ਦਾ ਚੈੱਕ

Ad Position 21
No active advertisement
ਅਜੀਤ ਡੈਸਕ 02-05-2026

ਦਸੂਹਾ, 1 ਮਈ ਅਪ੍ਰੈਲ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੱਲੋਂ ਪਿੰਡ ਪੱਸੀ ਕੰਡੀ ਨੂੰ 7 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਛੱਡਣਗੇ | ਉਨ੍ਹਾਂ ਕਿਹਾ ਕਿ ਪੱਸੀ ਕੰਢੀ ਨੂੰ ਦੁਬਾਰਾ ਵਧੀਆ ਪਿੰਡ ਬਣਾਵਾਂਗੇ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ ਜਿਸ ਕਾਰਨ ਲੋਕਾਂ ਵਿਚ ਆਮ ਆਦਮੀ ਪਾਰਟੀ ਪ੍ਰਤੀ ਵਿਸ਼ਵਾਸ ਵਧਿਆ ਹੈ ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਬਚਨ ਵੱਧ ਹਨ | ਇਸ ਸਮੇਂ ਪਿੰਡ ਵਾਸੀਆਂ ਤੋ ਇਲਾਵਾ ਬਲਵਿੰਦਰ ਸਿੰਘ ਸੋਨੂੰ, ਸਤਪਾਲ ਸਿੰਘ, ਊਸ਼ਾ ਦੇਵੀ ਸੰਮਤੀ ਮੈਂਬਰ, ਸਰਪੰਚ ਜਸਵੀਰ ਕੌਰ , ਚਰਨ ਸਿੰਘ, ਪੰਚ ਮੋਹਨ ਲਾਲ, ਪੰਚ ਮਨਮੋਹਨ ਸਿੰਘ, ਮਾਸਟਰ ਹਰਮੇਸ਼ ਸਿੰਘ, ਕੈਪਟਨ ਮਲਕੀਤ ਸਿੰਘ, ਮਾਸਟਰ ਸੋਨੂੰ, ਮਲਕੀਤ ਸਿੰਘ, ਰਿੰਕਾ, ਹੈਪੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਭਟੇੜ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਐੱਨ. ਐੱਮ. ਅੱੈਮ. ਐੱਸ. ਪ੍ਰੀਖਿਆ ਕੀਤੀ ਪਾਸ
Ad Position 24