ਦਸੂਹਾ, 1 ਮਈ (ਭੁੱਲਰ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਸਾਇਬਰ ਸਕਿਊਰਟੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਦਾ ਸੰਚਾਲਨ ਪ੍ਰਸਿੱਧ ਸਾਇਬਰ ਸਿਕਿਊਰਟੀ ਡਾ. ਰਕਸ਼ਿਤ ਟੰਡਨ ਵੱਲੋਂ ਕੀਤਾ ਗਿਆ, ਜੋ ਕਿ ਸਾਇਬਰ ਕ੍ਰਾਈਮ ਇਨਵੈਸਟਿਗੇਟਰ ਅਤੇ ਨੌਜਵਾਨਾਂ ਦੇ ਮਾਰਗਦਰਸ਼ਕ ਵਜੋਂ ਜਾਣੇ ਜਾਂਦੇ ਹਨ | ਇਸ ਮੌਕੇ 'ਤੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਡੀਐਸਪੀ ਹਰਗੁਰਦੇਵ ਸਿੰਘ ਦਸੂਹਾ ਅਤੇ ਐਸਐਚਓ ਅਮਰਜੀਤ ਕੌਰ ਦਸੂਹਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਡਾ. ਰਕਸ਼ਿਤ ਟੰਡਨ, ਜਿਨ੍ਹਾਂ ਨੂੰ ਸਾਇਬਰ ਸੁਰੱਖਿਆ ਦੇ ਖੇਤਰ ਵਿੱਚ ਵਿਸ਼ਾਲ ਤਜਰਬਾ ਹੈ ਅਤੇ ਜਿਨ੍ਹਾਂ ਨੇ ਭਾਰਤ, ਨੇਪਾਲ, ਭੂਟਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਵਿੱਚ ਸਾਇਬਰ ਸਿਕਿਊਰਟੀ ਵਰਕਸ਼ਾਪਾਂ ਕਰਵਾਈਆਂ ਹਨ | ਡਾ. ਰਕਸ਼ਿਤ ਟੰਡਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਛੋਟੀ ਜਿਹੀ ਲਾਪਰਵਾਹੀ ਵੀ ਵੱਡੇ ਸਾਇਬਰ ਧੋਖੇ ਦਾ ਕਾਰਨ ਬਣ ਸਕਦੀ ਹੈ | ਉਨ੍ਹਾਂ ਨੇ ਲਾਈਵ ਉਦਾਹਰਣਾਂ ਰਾਹੀਂ ਫੇਕ ਕਾਲਾਂ, ਆਨਲਾਈਨ ਫਰੌਡ, ਸੋਸ਼ਲ ਮੀਡੀਆ ਹੈਕਿੰਗ, ਡਾਟਾ ਸੁਰੱਖਿਆ ਅਤੇ ਆਨਲਾਈਨ ਗੇਮਿੰਗ ਦੇ ਖਤਰਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਨੇ ਡਿਜ਼ਿਟਲ ਸਫ਼ਾਈ, ਪਾਸਵਰਡ ਸੁਰੱਖਿਆ ਅਤੇ ਆਨਲਾਈਨ ਦੁਨੀਆ ਵਿੱਚ ਸਾਵਧਾਨ ਰਹਿਣ ਦੀ ਲੋੜ 'ਤੇ ਵੀ ਰੋਸ਼ਨੀ ਪਾਈ | ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਜਗਿਆਸਾਵਾਂ ਦੇ ਜਵਾਬ ਵੀ ਪ੍ਰਾਪਤ ਕੀਤੇ | ਵਰਕਸ਼ਾਪ ਦੌਰਾਨ ਬੱਚਿਆਂ ਨੇ ਸਾਇਬਰ ਬੁਲਿੰਗ, ਫਿਸ਼ਿੰਗ, ਆਈਡੈਂਟੀਟੀ ਚੋਰੀ, ਡਿਜ਼ਿਟਲ ਫੁੱਟਪਿ੍ੰਟਿੰਗ, ਸੋਸ਼ਲ ਮੀਡੀਆ ਸੁਰੱਖਿਆ ਅਤੇ ਸਾਇਬਰ ਅਪਰਾਧਾਂ ਦੇ ਕਾਨੂੰਨੀ ਪੱਖਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ | ਸਕੂਲ ਦੀ ਪਿ੍ੰਸੀਪਲ ਅੰਜੂ ਧਵਨ ਨੇ ਇਸ ਪਹਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਇੱਕ ਡਿਜ਼ਿਟਲ ਸੁਰੱਖਿਆ ਕਵਚ ਸਾਬਤ ਹੋਈ ਹੈ, ਜੋ ਉਨ੍ਹਾਂ ਨੂੰ ਭਵਿੱਖ ਵਿੱਚ ਸਾਇਬਰ ਖਤਰਿਆਂ ਤੋਂ ਸਚੇਤ ਰਹਿਣ ਲਈ ਪ੍ਰੇਰਿਤ ਕਰੇਗੀ | ਇਸ ਮੌਕੇ 'ਤੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰੇਜ਼ੀਡੈਂਟ ਈਨਾ ਵਾਸਲ, ਸੀਈਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਿਜ਼ਿਟਲ ਤੌਰ 'ਤੇ ਸਮਝਦਾਰ ਅਤੇ ਨੈਤਿਕ ਤੌਰ 'ਤੇ ਜ਼ਿੰਮੇਵਾਰ ਵਿਦਿਆਰਥੀਆਂ ਦੀ ਘੜਤ