06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਆਈ. ਸੀ. ਐੱਸ. ਈ. 10ਵੀਂ ਦੇ ਨਤੀਜੇ 'ਚ ਮਾਊਾਟ ਕਾਰਮਲ ਸਕੂਲ ਦਾ ਅਮੋਦ ਪ੍ਰਭਾਕਰ ਵਲੋਂ ਜ਼ਿਲ੍ਹੇ 'ਚੋਂ ਅੱਵਲ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਗੜ੍ਹਸ਼ੰਕਰ, 2 ਮਈ (ਧਾਲੀਵਾਲ)-ਆਈ. ਸੀ. ਐੱਸ. ਈ. ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜੇ 'ਚ ਮਾਊਾਟ ਕਾਰਮਲ ਸਕੂਲ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਮਣਾ ਖੱਟਿਆ ਹੈ | ਸਕੂਲ ਦੇ ਦਸਵੀਂ ਦੇ ਨਤੀਜੇ 'ਚ ਵਿਦਿਆਰਥੀ ਅਮੋਦ ਪ੍ਰਭਾਕਰ ਨੇ 98.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕਰਦਿਆਂ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਕੂਲ ਦੇ 100 ਫ਼ੀਸਦੀ ਰਹੇ ਨਤੀਜੇ ਵਿਚ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਿਲ ਕਰਕੇ ਜ਼ਿਲ੍ਹਾ ਪੱਧਰ 'ਤੇ ਨਾਮਣਾ ਖੱਟਿਆ ਹੈ | ਵਿਦਿਆਰਥੀ ਅਮੋਦ ਪ੍ਰਭਾਕਰ ਜਿਥੇ 98.6 ਫ਼ੀਸਦੀ ਅੰਕ ਲੈ ਕੇ ਸਕੂਲ 'ਚੋਂ ਪਹਿਲੇ ਉਥੇ ਹੀ ਵਿਦਿਆਰਥੀ ਵੰਸ਼ ਕਪੂਰ ਨੇ 98 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਆਦਰਸ਼ ਸੀਹਰਾ ਨੇ 96.6 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਸ਼ਾਨਦਾਰ ਨਤੀਜੇ ਲਈ ਪਿ੍ੰਸੀਪਲ ਸਿਸਟਰ ਮੈਰੀਅਟਾ ਥੋਮਸ ਨੇ ਕਿਹਾ ਕਿ ਇਹ ਮੁਕਾਮ ਅਧਿਆਪਕਾਂ ਦੀ ਯੋਗ ਅਗਵਾਈ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਕਦਾ ਹਾਸਿਲ ਹੋਇਆ ਹੈ | ਉਨ੍ਹਾਂ ਦੱਸਿਆ ਇਸ ਵਾਰ ਦਸਵੀਂ ਦੇ ਕੁਲ 109 ਵਿਦਿਆਰਥੀ 2005-2026 ਦੀ ਪ੍ਰੀਖਿਆ 'ਚ ਅਪੀਅਰ ਹੋਏ ਸਨ, ਜਿਨ੍ਹਾਂ 'ਚੋਂ 29 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵਧੇਰੇ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ | ਉਨ੍ਹਾਂ ਕਿਹਾ ਕਿ ਇਹ ਅਦਾਰਾ ਨਾ ਸਿਰਫ਼ ਅਕਾਦਮਿਕ ਤੌਰ 'ਤੇ ਸਗੋਂ ਜੀਵਨ ਦੇ ਸਾਰੇ ਖੇਤਰਾਂ 'ਚ ਉੱਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਸੰਪੂਰਨ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ | ਇਸ ਮੌਕੇ ਨਤੀਜੇ 'ਚੋਂ ਮੋਹਰੀ ਰਹੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੇ ਪਤਵੰਤਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ-ਗੇਰਾ
Ad Position 24