28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪ੍ਰਸਿੱਧ ਮੰਦਰਾਂ ਨੂੰ ਗਊਸ਼ਾਲਾ ਚਲਾਉਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ- ਸ਼ਾਸਤਰੀ

Ad Position 21
No active advertisement
ਅਜੀਤ ਡੈਸਕ 04-05-2026
ਤਲਵਾੜਾ, 3 ਮਈ (ਮਨੀਸ਼ਾ ਮਹਿਤਾ)-ਗਊ ਸਨਮਾਨ ਦਿਵਸ ਮੌਕੇ ਗਊ ਸੁਰੱਖਿਆ ਸਭਾ ਦੇ ਮੈਂਬਰ ਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਸਤਪਾਲ ਪੁਰੀ ਨੇ ਕਿਹਾ ਕਿ ਸਰਕਾਰ ਅਤੇ ਸਮਾਜ ਦੀ ਲਾਪ੍ਰਵਾਹੀ ਕਈ ਵਾਰ ਇੰਨੀ ਵੱਧ ਜਾਂਦੀ ਹੈ ਕਿ ਸੋਚ ਕੇ ਸਿਰਫ਼ ਹੈਰਾਨੀ ਹੀ ਨਹੀਂ ਸਗੋਂ ਦੁੱਖ ਦੇ ਅੱਥਰੂ ਵੀ ਨਿਕਲ ਆਉਂਦੇ ਹਨ | ਉਨ੍ਹਾਂ ਕਿਹਾ ਕਿ ਆਬਾਦੀ ਵਧਣ ਦੇ ਨਾਲ-ਨਾਲ ਸੜਕਾਂ ਤੇ ਵਾਹਨਾਂ ਦੀ ਗਿਣਤੀ ਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ | ਵਧਦੀ ਆਵਾਜਾਈ 'ਚ ਬੇਸਹਾਰਾ ਪਸ਼ੂ ਇਕ ਗੰਭੀਰ ਸਮੱਸਿਆ ਬਣ ਗਏ ਹਨ, ਜਿਸ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ | ਨਤੀਜੇ ਵਜੋਂ ਇਨ੍ਹਾਂ ਹਾਦਸਿਆਂ 'ਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਹਨ ਅਤੇ ਕਈ ਜ਼ਖਮੀ ਹੋ ਜਾਂਦੇ ਹਨ | ਡਾ. ਸ਼ਾਸਤਰੀ ਨੇ ਕਿਹਾ ਕਿ ਜਿਸ ਗਊ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ, ਉਹ ਅੱਜ ਬੇਸਹਾਰਾ ਹੋ ਕੇ ਸੜਕਾਂ 'ਤੇ ਪਈ ਗਲੀ-ਸੜੀ ਜੂਠ ਖਾ ਕੇ ਗੁਜ਼ਾਰਾ ਕਰ ਰਹੀ ਹੈ | ਉਨ੍ਹਾਂ ਅਫ਼ਸੋਸ ਜਤਾਇਆ ਕਿ ਜਦੋਂ ਤੱਕ ਗਊ ਦੁੱਧ ਦਿੰਦੀ ਹੈ, ਉਸ ਨੂੰ ਘਰ 'ਚ ਰੱਖਿਆ ਜਾਂਦਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ | ਬੇਸਹਾਰਾ ਬਛੜੇ ਵੀ ਕਈ ਵਾਰ ਲੋਕਾਂ ਨੂੰ ਜ਼ਖਮੀ ਕਰ ਦਿੰਦੇ ਹਨ ਅਤੇ ਇਹ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ | ਸ਼ਾਸਤਰੀ ਨੇ ਕਿਹਾ ਕਿ ਸਰਕਾਰ ਨੇ ਸ਼ਰਾਬ ਦੀ ਹਰ ਬੋਤਲ ਤੇ 10 ਰੁਪਏ ਗਊ ਟੈਕਸ ਲਾਇਆ ਹੈ ਜਿਸ ਤੋਂ ਸਰਕਾਰ ਨੂੰ ਹਰ ਸਾਲ ਸੈਂਕੜੇ ਰੁਪਏ ਦੀ ਆਮਦਨ ਹੁੰਦੀ ਹੈ | ਜੇਕਰ ਕਾਨੂੰਨ ਰਾਹੀ ਹਰ, ਵੱਡੇ ਮੰਦਰ ਨੂੰ ਗਊਸ਼ਾਲਾ ਦੀ ਜ਼ਿੰਮੇਵਾਰੀ ਸੌਂਪੀ ਜਾਵੇ, ਤਾਂ ਬੇਸਹਾਰਾ ਪਸ਼ੂਆਂ ਦੀ ਭਿਆਨਕ ਸਮੱਸਿਆ ਦਾ ਹੱਲ ਹੋ ਸਕਦਾ ਹੈ | ਗਊ ਵੰਸ਼ ਦੀ ਰੱਖਿਆ ਨਾਲ ਹਿੰਦੂ ਧਰਮ ਦੇ ਪੈਰੋਕਾਰਾਂ ਨੂੰ ਖ਼ੁਸ਼ੀ ਮਿਲੇਗੀ ਅਤੇ ਇਸ ਪੁੰਨ ਦੇ ਕਾਰਨ ਮੰਦਰਾਂ ਦੀ ਆਮਦਨ 'ਚ ਵੀ ਵਾਧਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਐਚ. ਪੀ. ਵੀ. ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ-ਡਾ. ਦੀਪੀ ਅਗਲੀ ਖ਼ਬਰ ਕੋਹਿਨੂਰ ਇੰਟਰਨੈਸ਼ਨਲ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
Ad Position 24