28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸੂਬੇਦਾਰ ਕੇਹਰ ਸਿੰਘ ਸੰਘਾ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-05-2026
ਹੁਸ਼ਿਆਰਪੁਰ, 3 ਮਈ (ਬਲਜਿੰਦਰਪਾਲ ਸਿੰਘ)-ਗੜ੍ਹਸ਼ੰਕਰ ਤੋਂ ਅਜੀਤ ਦੇ ਪ੍ਰਤੀਨਿਧ ਲਖਵਿੰਦਰ ਸਿੰਘ ਧਾਲੀਵਾਲ ਦੇ ਸਹੁਰਾ, ਰਣਵੀਰ ਸਿੰਘ ਸੰਘਾ ਤੇ ਜਸਪਾਲ ਸਿੰਘ ਸੰਘਾ ਦੇ ਪਿਤਾ ਸੂਬੇਦਾਰ ਕੇਹਰ ਸਿੰਘ ਸੰਘਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਪਰਿਵਾਰ ਦੇ ਪਿੰਡ ਤਨੂੰਲੀ ਸਥਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸ਼ਹੀਦਾਂ ਸਿੰਘਾਂ ਤਨੂੰਲੀ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਸਮਾਗਮ ਕਰਵਾਇਆ | ਇਸ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਿਕਰਮਜੀਤ ਸਿੰਘ ਦੇ ਕੀਰਤਨੀ ਜਥੇ ਨੇ ਕੀਰਤਨ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਸੂਬੇਦਾਰ ਕੇਹਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਇਹ ਜੱਗ ਚੱਲਣਹਾਰ ਹੈ ਤੇ ਸੰਸਾਰ ਵਿਚ ਆਏ ਹਰ ਜੀਵ ਨੇ ਇਕ ਦਿਨ ਜਾਣਾ ਹੈ | ਉਨ੍ਹਾਂ ਸੂਬੇਦਾਰ ਕੇਹਰ ਸਿੰਘ ਵਲੋਂ ਭਾਰਤੀ ਫ਼ੌਜ 'ਚ ਨਿਭਾਈਆਂ ਸ਼ਲਾਘਾਯੋਗ ਸੇਵਾਵਾਂ ਅਤੇ ਧਰਮ ਦੀ ਕਿਰਤ ਕਰਦਿਆਂ, ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਤੋਂ ਲੈ ਕੇ ਚੰਗੀ ਸੇਧ ਦੇਣ ਤੱਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਵਲੋਂ ਬਿਮਾਰੀ ਦੇ ਸਮੇਂ ਪਿਤਾ ਦੀ ਕੀਤੀ ਗਈ ਸੇਵਾ ਬਹੁਤ ਘੱਟ ਪਰਿਵਾਰਾਂ ਵਿਚ ਦੇਖਣ ਨੂੰ ਮਿਲਦੀ ਹੈ | ਉਨ੍ਹਾਂ ਦੇ ਪੁੱਤਰਾਂ ਰਣਵੀਰ ਸਿੰਘ ਸੰਘਾ, ਜਸਪਾਲ ਸਿੰਘ ਸੰਘਾ ਤੇ ਨੂੰ ਹ ਰਾਜਵਿੰਦਰ ਕੌਰ ਵਲੋਂ ਕੀਤੀ ਸੇਵਾ ਪਰਿਵਾਰ ਦੇ ਚੰਗੇ ਸੰਸਕਾਰਾਂ ਦਾ ਨਤੀਜਾ ਹੈ | ਇਸ ਮੌਕੇ ਮਾਤਾ ਅਜੀਤ ਕੌਰ, ਹਰਦਿਆਲ ਸਿੰਘ, ਪਰਮਜੀਤ ਸਿੰਘ, ਬਖ਼ਤਾਵਰ ਸਿੰਘ, ਇੰਜ. ਪਰਮਿੰਦਰ ਸਿੰਘ ਪੋਸੀ, ਸੁਖਜਿੰਦਰ ਸਿੰਘ ਭਾਗੋਵਾਲ, ਅੰਮਿ੍ਤਪਾਲ ਸਿੰਘ ਭਾਗੋਵਾਲ, ਲਖਵਿੰਦਰ ਸਿੰਘ ਧਾਲੀਵਾਲ, ਰਣਵੀਰ ਸਿੰਘ ਸੰਘਾ, ਜਸਪਾਲ ਸਿੰਘ ਸੰਘਾ, ਰਾਜਵਿੰਦਰ ਕੌਰ, ਜਸਵੀਰ ਕੌਰ ਧਾਲੀਵਾਲ, ਸਤਿੰਦਰ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਰਸ਼ਪਾਲ ਸਿੰਘ, ਦਿਲਜੀਤ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ, ਦਿਲਬਾਗ ਸਿੰਘ ਤੇ ਸੰਗਤਾਂ ਨੇ ਅੰਤਿਮ ਅਰਦਾਸ ਸਮਾਗਮ 'ਚ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਯਾਤਰਾ ਕਰਵਾਉਣੀ ਸ਼ਲਾਘਾਯੋਗ ਕਦਮ-ਸੈਂਡੀ ਅਗਲੀ ਖ਼ਬਰ ਭਾਮ 'ਚ ਖ਼ਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ
Ad Position 24