ਦਸੂਹਾ, 3 ਮਈ (ਭੁੱਲਰ)-ਆਮ ਆਦਮੀ ਪਾਰਟੀ ਦੇ ਪੀ. ਏ. ਸੀ. ਮੈਂਬਰ ਐਨ. ਆਰ. ਆਈ. ਵਿੰਗ ਆਸਟ੍ਰੇਲੀਆ ਸੰਦੀਪ ਸਿੰਘ ਸੈਂਡੀ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯੋਜਨਾ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਯਾਤਰਾ ਕਰਵਾਉਣੀ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵਲੋਂ ਚਾਰ ਸਾਲ ਦੀਆਂ ਕੀਤੀਆਂ ਪ੍ਰਾਪਤੀਆਂ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਬਜ਼ੁਰਗ ਨਾਗਰਿਕਾਂ ਤੇ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੇ ਯੋਗ ਬਣਾਉਂਦੀ ਹੈ ਬਲਕਿ ਸਮਾਜਿਕ ਸਦਭਾਵਨਾ ਤੇ ਅਧਿਆਤਮਿਕ ਬੰਧਨ ਨੂੰ ਵੀ ਮਜ਼ਬੂਤ ਕਰਦੀ ਹੈ | ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਰਹਿਣ, ਖਾਣ-ਪੀਣ ਤੇ ਆਵਾਜਾਈ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਜਿੱਥੇ ਵੱਖ-ਵੱਖ ਗੁਰਧਾਮਾਂ ਮੰਦਰਾਂ ਤੇ ਹੋਰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਉਥੇ ਹੀ ਪਾਰਟੀਸ਼ਨ ਮਿਊਜ਼ੀਅਮ, ਜਲਿ੍ਹਆਂਵਾਲਾ ਬਾਗ਼ ਵਾਹਗਾ ਬਾਰਡਰ 'ਤੇ ਬੀਟਿੰਗ ਰਿਟਰੀਟ ਸਮਾਰੋਹ ਦਿਖਾਇਆ ਜਾਂਦਾ | ਉਨ੍ਹਾਂ ਕਿਹਾ ਕਿ ਭਵਿੱਖ 'ਚ ਵੀ ਇਸ ਯੋਜਨਾ ਤਹਿਤ ਧਾਰਮਿਕ ਯਾਤਰਾਵਾਂ ਕਰਵਾਈਆਂ ਜਾਣਗੀਆਂ | ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਮਾਵਾਂ ਧੀਆਂ ਨੂੰ ਮਾਣ ਭੱਤਾ ਦੀ ਕਿ ਅÏਰਤਾਂ ਦਾ ਮਾਣ ਵਧਾਇਆ ਹੈ | ਉਨ੍ਹਾਂ ਨੇ ਕਿਹਾ ਕਿ ਅÏਰਤਾਂ ਨੂੰ ਮਾਣ ਭੱਤਾ ਮਿਲਣ ਨਾਲ ਹਰੇਕ ਮਾਂ ਧੀ ਨੂੰ ਮਾਣ ਸਤਿਕਾਰ ਮਿਲੇਗਾ | ਉਨ੍ਹਾਂ ਨੇ ਕਿਹਾ ਕਿ ਔਰਤਾਂ ਦੇ ਖਾਤੇ ਚ ਸਿੱਧੇ ਪੈਸੇ ਆਉਣਗੇ | ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ਦਾ ਇਸ ਯੋਜਨਾ 'ਚ ਅਹਿਮ ਰੋਲ ਹੋਵੇਗਾ | ਉਨ੍ਹਾਂ ਪਿੰਡ ਪੱਧਰ 'ਤੇ ਹਰੇਕ ਮਾਂ ਧੀ ਨੂੰ ਦਿੱਤੀ ਜਾ ਰਹੀ ਰਾਸ਼ੀ ਦੀ ਯੋਜਨਾ ਸ਼ਲਾਘਾ ਕੀਤੀ | ਇਸ ਮੌਕੇ ਮਾਸਟਰ ਇਕਬਾਲ ਸਿੰਘ ਜੰਡੌਰ, ਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ ਗਿੱਲ ਸੈਂਡੀ ਆਦਿ ਵੀ ਹਾਜ਼ਰ ਸਨ |