ਦਸੂਹਾ/ਗੜ੍ਹਦੀਵਾਲਾ, 3 ਮਈ (ਭੁੱਲਰ, ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਪਿੰਡ ਖੁਣ ਖੁਣ ਸ਼ਰਕੀ ਵਿਖੇ ਤਿੰਨ ਰੋਜ਼ਾ ਮਹਾਨ ਕੀਰਤਨ ਦਰਬਾਰ ਢਾਡੀ ਦਰਬਾਰ ਸਮਾਗਮ ਧੰਨ ਧੰਨ ਭਗਤ ਰਵਿਦਾਸ ਮਹਾਰਾਜ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਢਾਡੀ ਦਰਬਾਰ ਸਮਾਗਮ ਸਜਾਇਆ | ਸਮਾਗਮ ਦੇ ਪਹਿਲੇ ਦਿਨ 'ਚ ਭਾਈ ਮੋਹਣ ਸਿੰਘ ਬਾਹਲਾ, ਭਾਈ ਜਸਪ੍ਰੀਤ ਸਿੰਘ ਜਲੰਧਰ ਵਾਲੇ, ਜਸਵੰਤ ਸਿੰਘ ਭੀਖੋਵਾਲ, ਗਿਆਨੀ ਸਰਤਾਜ ਸਿੰਘ ਬਸਰਾਵਾਂ ਵਾਲੇ ਤੇ ਗਿਆਨੀ ਹਰਨੇਕ ਸਿੰਘ ਬੁਲੰਦਾ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਡਾ. ਹਰਵਿੰਦਰ ਸਿੰਘ ਸਹਿਜ, ਜਸਵਿੰਦਰ ਸਿੰਘ ਸੈਫ, ਆਤਮਾ ਸਿੰਘ ਧੂਤ, ਅੰਮਿ੍ਤਪਾਲ ਸਿੰਘ, ਮੋਹਨ ਸਿੰਘ, ਕੀਮਤੀ ਸਿੰਘ, ਅਵਤਾਰ ਸਿੰਘ, ਪ੍ਰੀਤਮ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਦੀਦਾਰ ਸਿੰਘ, ਲਵਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ, ਪ੍ਰਦੀਪ ਸਿੰਘ, ਉਂਕਾਰ ਸਿੰਘ, ਮਨਜੀਤ ਸਿੰਘ, ਮਨਜਿੰਦਰ ਸਿੰਘ, ਸਿਕੰਦਰ ਸਿੰਘ, ਭੁਪਿੰਦਰ ਸਿੰਘ ਆਦਿ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |