28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-05-2026
ਰਾਮਗੜ੍ਹ ਸੀਕਰੀ, 3 ਮਈ (ਕਟੋਚ)-ਸੀ. ਐਮ. ਸ੍ਰੀ ਸਰਕਾਰੀ ਸੈਕੰਡਰੀ ਸਕੂਲ ਤਲਵਾੜਾ ਦੇ ਲੈਕਚਰਾਰ ਵਰਿੰਦਰ ਕੁਮਾਰ ਤੇ ਐਸ. ਐਲ. ਏ. ਨਰਿੰਦਰ ਜੋਸ਼ੀ ਦੀ ਸੇਵਾ ਮੁਕਤੀ 'ਤੇ ਪਿ੍ੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਵਿਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਨੂੰ ਨਿੱਘੀ ਤੇ ਭਾਵਭੀਨੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਇਕ ਪ੍ਰਭਾਵਸ਼ਾਲੀ ਵਿਦਾਇਗੀ ਸਮਾਗਮ ਕਰਵਾਇਆ | ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਪਿ੍ੰਸੀਪਲ ਜਪਿੰਦਰ ਕੁਮਾਰ ਨੇ ਸੇਵਾ ਮੁਕਤ ਹੋ ਰਹੇ ਲੈਕਚਰਾਰ ਵਰਿੰਦਰ ਕੁਮਾਰ ਤੇ ਨਰਿੰਦਰ ਕੁਮਾਰ ਵਲੋਂ ਸਿੱਖਿਆ ਵਿਭਾਗ ਵਿਚ ਨਿਭਾਈ ਲੰਬੀ, ਬੇਦਾਗ਼ ਤੇ ਮਿਸਾਲੀ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਉਮਰ ਲਈ ਕਾਮਨਾ ਕਰਦਿਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਲੈਕਚਰਾਰ ਮੋਨਿਕਾ ਠਾਕੁਰ, ਬਿਕਰਮ ਸਿੰਘ, ਮੁਕੇਸ਼, ਮੈਡਮ ਕਾਜਲ, ਮੋਨਿਕਾ ਅਰੋੜਾ, ਪ੍ਰੇਮ ਲਤਾ, ਸੁਨੀਤਾ, ਸੰਦੀਪ, ਰਾਕੇਸ਼, ਹਮਿੰਦਰ ਪਲਿਆਲ, ਅਨੁਜ, ਨਰਿੰਦਰਪਾਲ, ਸੁਨੀਲ, ਜਤਿੰਦਰਜੀਤ, ਇੰਦੂ, ਸੰਦੀਪ ਜੋਜਰਾ, ਨੀਨਾ ਚੌਧਰੀ, ਅਮਿਤਾ, ਕਵਿਤਾ ਕਾਲਰਾ ਲੈਕਚਰਾਰ, ਦੀਪਕ, ਰਾਜੇਸ਼, ਅਰੁਣ ਅਤੇ ਨਰੇਸ਼ ਆਦਿ ਨੇ ਵੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਸੇਵਾ ਮੁਕਤ ਹੋ ਰਹੇ ਲੈਕਚਰਾਰ ਵਰਿੰਦਰ ਕੁਮਾਰ ਤੇ ਨਰਿੰਦਰ ਜੋਸ਼ੀ ਨੇ ਵੀ ਸੰਬੰਧਿਤ ਕਰਦਿਆਂ ਇਸ ਮੌਕੇ ਮਾਣ ਸਨਮਾਨ ਦੇਣ ਲਈ ਪਿ੍ੰਸੀਪਲ ਜਪਿੰਦਰ ਕੁਮਾਰ ਤੇ ਸਮੂਹ ਸਟਾਫ਼ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਵਿਦਿਆਰਥੀਆਂ ਨੂੰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੈਡਮ ਜਸਵਿੰਦਰ ਕੌਰ, ਸੰਦੀਪ ਜਰਿਆਲ, ਰਾਕੇਸ ਕੁਮਾਰ, ਕੁਲਦੀਪ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ 'ਚ ਐੱਚ. ਪੀ. ਵੀ. ਵੈਕਸੀਨ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨਜ਼ਰਬੰਦੀ ਮਗਰੋਂ ਵੀ ਕਿਸਾਨ ਗੰਨੇ ਦੇ ਬਕਾਏ ਨੂੰ ਲੈ ਕੇ ਅੜੇ
Ad Position 24