28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨਜ਼ਰਬੰਦੀ ਮਗਰੋਂ ਵੀ ਕਿਸਾਨ ਗੰਨੇ ਦੇ ਬਕਾਏ ਨੂੰ ਲੈ ਕੇ ਅੜੇ

Ad Position 21
No active advertisement
ਅਜੀਤ ਡੈਸਕ 04-05-2026
ਟਾਂਡਾ ਉੜਮੁੜ, 3 ਮਈ (ਦੀਪਕ ਬਹਿਲ)-ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਦੀ ਹੁਸ਼ਿਆਰਪੁਰ ਫੇਰੀ ਮੌਕੇ ਕੀਤੇ ਗਏ ਨਜ਼ਰਬੰਦ ਦੇ ਵਿਰੋਧ 'ਚ ਦੁਆਬਾ ਕਿਸਾਨ ਕਮੇਟੀ ਦੇ ਸੈਂਕੜੇ ਕਿਸਾਨ ਨੇ ਟਾਂਡਾ 'ਚ ਇਕੱਤਰ ਹੋ ਕੇ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ | ਇਸ ਮੌਕੇ ਕਿਸਾਨ ਨੇਤਾਵਾਂ ਨੇ ਜਿਥੇ ਜੰਗਵੀਰ ਸਿੰਘ ਦੀ ਨਜ਼ਰਬੰਦੀ ਦਾ ਵਿਰੋਧ ਕਰਦੇ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਅੱਜ ਤੱਕ ਕਿਸਾਨਾਂ ਨੂੰ ਜਾਰੀ ਨਹੀਂ ਹੋਈ ਹੈ ਜਿਸ ਦੇ ਚੱਲਦੇ ਕਿਸਾਨ ਇਸ ਖ਼ਿਲਾਫ਼ ਸੜਕਾਂ 'ਤੇ ਉੱਤਰਨ ਤੋਂ ਵੀ ਗਰੇਜ ਨਹੀਂ ਕਰਨਗੇ | ਅੱਜ ਇਸ ਕਿਸਾਨੀ ਏਕਤਾ ਮੌਕੇ ਬਾਬਾ ਬੂਟਾ ਭਗਤ ਹਾਲ ਵਿਖੇ ਕਰਵਾਈ ਗਈ ਇਕ ਵਿਸ਼ਾਲ ਇਕੱਤਰਤਾ ਦੌਰਾਨ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਜੋ ਸਰਕਾਰ ਵੱਲ ਬਕਾਇਆ ਹੈ ਗੰਨੇ ਦੀ ਪਿੜਾਈ ਦਾ ਸੀਜ਼ਨ 2025-2026 ਸਮਾਪਤ ਹੋ ਗਿਆ ਸੀਜ਼ਨ ਦੇ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਡੇਢ ਮਹੀਨਾ ਖੰਡ ਮਿੱਲਾਂ ਨੂੰ ਬੰਦ ਹੋਏ ਨੂੰ ਹੋ ਗਏ ਪਰ ਪੰਜਾਬ ਸਰਕਾਰ ਵਲੋਂ ਕੀਤੇ ਹੋਏ ਵਾਅਦੇ ਮੁਤਾਬਿਕ ਜੋ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ 68 ਰੁਪਏ 50 ਪੈਸੇ ਕਿਸਾਨਾਂ ਦੇ ਖਾਤਿਆਂ 'ਚ ਸਬਸਿਡੀ ਦੇ ਰੂਪ ਵਿਚ ਸਿੱਧੇ ਪਾਏ ਜਾਣਗੇ ਉਹ ਰਾਸ਼ੀ ਕਰੀਬ 250 ਕਰੋੜ ਰੁਪਏ ਬਣਦੀ ਹੈ | ਪੰਜਾਬ ਦੀਆਂ ਛੇ ਪ੍ਰਾਈਵੇਟ ਮਿਲਾਂ 'ਚ ਕਿਸਾਨਾਂ ਨੇ ਆਪਣੇ ਗੰਨੇ ਨੂੰ ਸਪਲਾਈ ਕੀਤਾ ਸੀ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਬਾਕੀ ਕੋ ਆਪਰੇਟਿਵ ਖੰਡ ਮਿੱਲਾਂ ਦਾ ਬਕਾਇਆ ਵੀ ਸਰਕਾਰ ਰੋਕ ਕੇ ਬੈਠੀ ਹੈ | ਕਿਸਾਨ ਨੇਤਾਵਾਂ ਜਿਨ੍ਹਾਂ 'ਚ ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆਂ, ਅਮਰਜੀਤ ਸਿੰਘ ਕੁਰਾਲਾ, ਮਹਿਤਾਬ ਸਿੰਘ ਹੁੰਦਲ, ਗੁਰਪ੍ਰੀਤ ਸਿੰਘ ਸੰਧੂ, ਜੱਜ ਸਿੰਘ, ਪਰਮਿੰਦਰ ਸਿੰਘ ਸਮਰਾ, ਬਲਵਿੰਦਰ ਸਿੰਘ ਬਾਬਾ, ਹੰਨੀ ਦੇਵੀਦਾਸ, ਓਾਕਾਰ ਸਿੰਘ ਦੇਵੀਦਾਸ, ਭੁਪਿੰਦਰਜੀਤ ਘੋਗਰਾ, ਪਰਗਨ ਸਿੰਘ ਬਾਬੂ, ਸ਼ਿਵਦੀਪ ਰੜਾ, ਹਰਕਮਲ ਸਿੰਘ ਬਾਹਗਾ, ਚੰਦਨ ਮੂਨਕਾ, ਅਮਰੀਕ ਸਿੰਘ ਤੱਲਾ, ਬਲੀ ਸਿੰਘ ਧੂਤ, ਕੁਲਵਿੰਦਰ ਸਿੰਘ ਸੈਦੂਪੁਰ, ਸੁਖਵਿੰਦਰ ਸਿੰਘ ਬੰਟੂ ਸਰਪੰਚ, ਚਰਨਜੀਤ ਸਿੰਘ ਝਾਵਰ, ਕਰਮਜੀਤ ਸਿੰਘ ਜਾਜਾ ਗੁਰਬੈਕਸ ਸਿੰਘ ਦਬੁਰਜੀ, ਸਾਬਾ ਢਡਿਆਲਾ, ਤਜਿੰਦਰ ਬੁੱਢੀਪਿੰਡ, ਹੈਪੀ ਬਾਹਲਾ, ਹਰਪ੍ਰੀਤ ਸਿੰਘ ਕਸਬਾ, ਰਣਜੀਤ ਸਿੰਘ ਚੌਟਾਲਾ, ਗੁਰਦੀਪ ਸਿੰਘ, ਬਿਕਰਮ ਸ਼ਾਹਪੁਰ, ਮਨਿੰਦਰ ਸਿੰਘ ਸਹਿਵਾਜਪੁਰ, ਗੋਲਡੀ ਕਾਲਕਟ, ਕਸ਼ਮੀਰ ਸਿੰਘ ਝਿੰਗਰ, ਅਮਰਜੀਤ ਫਿਰੋਜ਼ ਰੋਲਿਆ, ਗੁਰਮਿੰਦਰ ਹਰਸੀ ਪਿੰਡ, ਅਮਨਦੀਪ ਸਿੰਘ ਦਵਾਖਰੀ, ਇੰਦਰਜੀਤ ਕੁਰਾਲਾ, ਸੁਖਜਿੰਦਰ ਖੱਖ,ਕਸ਼ਮੀਰ ਸਿੰਘ ਮਸਤੀਵਾਲ, ਪਰਮਿੰਦਰ ਮੱਲੇਵਾਲ, ਰੁਪਿੰਦਰ ਧੂਤ, ਚੰਨੀ ਕੰਧਾਲੀ ਨੇ ਕਿਹਾ ਕਿ ਜਥੇਬੰਦੀ ਵਲੋਂ ਫ਼ੈਸਲਾ ਕੀਤਾ ਕਿ ਜੇਕਰ ਖੰਡ ਮਿੱਲਾਂ ਦੇ ਪੈਸੇ ਸਰਕਾਰ ਵਲੋਂ ਬੁੱਧਵਾਰ ਤੱਕ ਨਾ ਪਾਏ ਤਾਂ ਮਜਬੂਰਨ ਉਹ ਵੀਰਵਾਰ 7 ਮਈ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ ਕਰਵਾਇਆ ਅਗਲੀ ਖ਼ਬਰ ਪਾਹਲੇਵਾਲ ਵਿਖੇ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24