28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਾਹਲੇਵਾਲ ਵਿਖੇ ਖ਼ੂਨਦਾਨ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 04-05-2026
ਗੜ੍ਹਸ਼ੰਕਰ, 3 ਮਈ (ਧਾਲੀਵਾਲ)-ਪਿੰਡ ਪਾਹਲੇਵਾਲ ਵਿਖੇ ਮਾਸਟਰ ਪ੍ਰੇਮ ਸਿੰਘ ਵੈੱਲਫੇਅਰ ਸੁਸਾਇਟੀ ਪੰਜਾਬ, ਗ੍ਰਾਮ ਪੰਚਾਇਤ ਪਾਹਲੇਵਾਲ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ, ਖ਼ਾਲਸਾ ਸਾਜਨਾ ਦਿਵਸ, ਮਜ਼ਦੂਰ ਦਿਵਸ, ਜਲਿ੍ਹਆਵਾਲਾ ਬਾਗ਼ ਵਿਖੇ ਸ਼ਹੀਦ ਹੋਏ ਸੁਤੰਤਰਤਾ ਸੈਨਾਨੀਆਂ ਦੀ ਯਾਦ 'ਚ ਖ਼ੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ | ਇਸ ਮੌਕੇ ਮੈਡੀਕਲ ਟੀਮ ਸੇਵਾ ਭਾਰਤੀ ਵਲੋਂ ਪਹੁੰਚੀ ਤੇ ਬਲੱਡ ਡੋਨੇਟ ਕੈਂਪ ਲਈ ਡਾਕਟਰ ਗੁਰਕੀਰਤ ਕੌਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਨੇ ਸ਼ਿਰਕਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਜਸਵੀਰ ਸਿੰਘ ਗੜ੍ਹੀ ਤੇ ਹੋਰ ਮੁਹਤਬਰ ਸ਼ਖ਼ਸੀਅਤਾਂ ਨੇ ਟੀਮ ਨਾਲ ਮੁਲਾਕਾਤ ਕਰਦਿਆਂ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਕਵਿਤਾ, ਭਾਸ਼ਨ ਤੇ ਹੋਰ ਗਤੀਵਿਧੀਆਂ ਪੇਸ਼ ਕਰਨ ਵਾਲੇ ਬੱਚਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਤੋਂ ਬਾਬਾ ਕੇਵਲ ਸਿੰਘ, ਮਾਸਟਰ ਪ੍ਰੇਮ ਸਿੰਘ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਤੇ ਗੁਰਦੁਆਰਾ ਗੁਰੂ ਰਵਿਦਾਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਆਰ. ਪੀ. ਸਿੰਘ, ਉਪ ਪ੍ਰਧਾਨ ਗੁਲਸ਼ਨ ਕੁਮਾਰ ਰਾਣਾ, ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ, ਕਮੇਟੀ ਮੈਂਬਰ ਜਗਤਾਰ ਸਿੰਘ, ਹਰਮੇਸ਼ ਲਾਲ, ਸਤਨਾਮ ਕੌਰ, ਨਿਰਮਲ, ਸਰਪੰਚ ਚੰਚਲਾ ਦੇਵੀ, ਵਿਜੇ ਕੁਮਾਰ, ਰਿਟਾ. ਕੈਪਟਨ ਰਣਜੀਤ ਰਾਣਾ, ਰਾਜ ਕੁਮਾਰ ਆਰ. ਕੇ. ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨਜ਼ਰਬੰਦੀ ਮਗਰੋਂ ਵੀ ਕਿਸਾਨ ਗੰਨੇ ਦੇ ਬਕਾਏ ਨੂੰ ਲੈ ਕੇ ਅੜੇ ਅਗਲੀ ਖ਼ਬਰ ਪਗੜੀ ਸੰਭਾਲ ਜੱਟਾ ਲਹਿਰ ਦੀ ਮੀਟਿੰਗ
Ad Position 24