28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਹਿਲੀ ਵਾਰ ਗੜ੍ਹਸ਼ੰਕਰ ਤੋਂ ਹੱਜ ਯਾਤਰਾ ਲਈ ਰਵਾਨਾ ਹੋਏ ਪਿਉ-ਪੁੱਤਰ ਨਿਮਿਸ਼ਾ ਮਹਿਤਾ ਨੇ ਰਵਾਨਾ ਕਰਨ ਸਮੇਂ ਦਿੱਤੀਆਂ ਸ਼ੁੱਭਕਾਮਨਾਵਾਂ

Ad Position 21
No active advertisement
ਅਜੀਤ ਡੈਸਕ 04-05-2026
ਗੜ੍ਹਸ਼ੰਕਰ, 3 ਮਈ (ਧਾਲੀਵਾਲ)-ਗੜ੍ਹਸ਼ੰਕਰ ਤੋਂ ਪਹਿਲੀ ਵਾਰ ਸਾਊਦੀ ਅਰਬ ਦੀ ਹੱਜ ਯਾਤਰਾ ਲਈ ਪਿਓ-ਪੁੱਤਰ ਰਵਾਨਾ ਹੋਏ ਹਨ | ਗੜ੍ਹਸ਼ੰਕਰ 'ਚ ਪਿਛਲੇ ਸਮੇਂ ਤੋਂ ਕਾਰੋਬਾਰ ਕਰ ਰਹੇ ਸਲੀਮ ਆਪਣੇ ਬਾਪ ਅਲੀ ਹਸਨ ਨੂੰ ਨਾਲ ਲੈ ਕੇ ਹੱਜ ਯਾਤਰਾ ਲਈ ਰਵਾਨਾ ਹੋਇਆ ਹੈ | ਗੜ੍ਹਸ਼ੰਕਰ ਤੋਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਸਲੀਮ ਅਤੇ ਉਸ ਦੇ ਪਿਤਾ ਅਲੀ ਹਸਨ ਨੂੰ ਸਿਰੋਪਾਓ ਪਾ ਕੇ ਯਾਤਰਾ ਲਈ ਰਵਾਨਾ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਯਾਤਰਾ ਕਿਸਮਤ ਵਾਲਿਆਂ ਦੇ ਹਿੱਸੇ ਆਉਂਦੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਲੀਮ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਮਾਪਿਆਂ ਨੂੰ ਯਾਤਰਾ 'ਤੇ ਲੈ ਕੇ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ 45 ਦਿਨਾਂ ਦੀ ਹੱਜ ਯਾਤਰਾ ਦੌਰਾਨ ਇਹ 40 ਦਿਨ ਸਾਊਦੀ ਅਰਬ 'ਚ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਰਤਣਗੇ | ਇਸ ਮੌਕੇ ਇਸਲਾਮ ਭਾਈਚਾਰੇ ਦੇ ਹੋਰ ਲੋਕਾਂ ਤੋਂ ਇਲਾਵਾ ਸਾਬਕਾ ਕੌਂਸਲਰ ਪਵਨ ਪੰਮੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸੱਚਾ ਦਰਬਾਰ 'ਚ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਏ ਅਗਲੀ ਖ਼ਬਰ ਮੁੱਖ ਮੰਤਰੀ ਦੀ ਲੋਕ ਮਿਲਣੀ ਤੋਂ ਪਹਿਲਾਂ ਲੋਕਾਂ ਦੇ ਆਗੂਆਂ ਨੂੰ ਨਜ਼ਰਬੰਦ ਕਰਨਾ ਸਰਕਾਰੀ ਤਾਨਾਸ਼ਾਹੀ-ਸਰਬਜੋਤ ਸਾਬੀ
Ad Position 24