ਕੋਟਫ਼ਤੂਹੀ, 3 ਮਈ (ਅਟਵਾਲ)-ਪਿੰਡ ਜਲਵੇਹੜਾ 'ਚ ਡੇਰਾ ਸੱਚਾ ਦਰਬਾਰ ਅਸਥਾਨ ਸੂਫ਼ੀ ਸੰਤ ਬਾਬਾ ਪੂਰਨ ਸਿੰਘ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸੂਫ਼ੀ ਸਾਲਾਨਾ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਸਮਾਗਮ 'ਚ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਕਮੇਟੀ ਪ੍ਰਧਾਨ ਪਰਮਵੀਰ ਸਿੰਘ ਟੋਡਰਪੁਰ, ਬਾਬਾ ਹਰਭਜਨ ਸਿੰਘ ਬਾਜਵਾ ਮਲਿਕਪੁਰ, ਪਿ੍ੰਸੀਪਲ ਅਸ਼ੋਕ ਕੁਮਾਰ ਪਰਮਾਰ ਪਾਸ਼ਟਾ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਸੋਹਣ ਸਿੰਘ, ਤਜਿੰਦਰ ਸਿੰਘ, ਸੋਢੀ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਗਿਆਨੀ ਨਿਰਮਲ ਸਿੰਘ, ਨਿਰਮਲ ਸਿੰਘ ਜਲੰਧਰ, ਜਸਵੀਰ ਕੌਰ, ਇੰਦੂ ਬਾਲਾ, ਸੋਹਣ ਸਿੰਘ ਕੂਕੋਵਾਲ, ਬਲਵੀਰ ਕੌਰ ਕੂਕੋਵਾਲ, ਤਰਸੇਮ ਸਿੰਘ ਪਾਸਟਾ ਆਦਿ ਹਾਜ਼ਰ ਸਨ |