ਅੱਡਾ ਸਰਾਂ, 3 ਮਈ (ਮਸੀਤੀ)-ਪਿੰਡ ਬੈਂਚ ਬਾਜਾ ਵਿਚ ਗ੍ਰਾਮ ਪੰਚਾਇਤ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਰਪੰਚ ਗੁਰਦੀਪ ਕੌਰ ਤੇ ਸਾਬਕਾ ਸਰਪੰਚ ਵਿਜੇਪਾਲ ਦੀ ਅਗਵਾਈ ਇਕ ਰੋਜ਼ਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ | ਕੈਂਪ 'ਚ ਕਰਤਾਰ ਮੈਮੋਰੀਅਲ ਹਸਪਤਾਲ ਤੱਗੜਾ ਦੀ ਟੀਮ ਨੇ ਸੇਵਾਵਾਂ ਦਿੱਤੀਆਂ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ਼ੁਰੂ ਹੋਏ ਇਸ ਕੈਂਪ 'ਚ ਡਾ. ਕਰਨ, ਡਾ. ਮਨਹਮ, ਡਾ. ਅਮਨਦੀਪ ਮਾਨ ਨੇ ਸੇਵਾਵਾਂ ਦਿੰਦੇ ਹੋਏ ਮੈਡੀਕਲ ਜਾਂਚ ਉਪਰੰਤ ਲੋਕਾਂ ਨੂੰ ਦਵਾਈਆਂ ਦਿੱਤੀਆਂ | ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈੱਸਟ ਵੀ ਕੀਤੇ ਗਏ | ਗ੍ਰਾਮ ਪੰਚਾਇਤ ਵਲੋਂ ਕੈਂਪ ਦੀ ਸਮਾਪਤੀ 'ਤੇ ਹਸਪਤਾਲ ਦੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਪੰਚ ਕਮਲਜੀਤ ਕੌਰ, ਸਾਬਕਾ ਪੰਚ ਤਰਲੋਕ ਸਿੰਘ, ਸਾਬਕਾ ਸੰਮਤੀ ਮੈਂਬਰ ਹਰਮੇਸ਼ ਸਿੰਘ, ਕੁਲਦੀਪ ਸਿੰਘ ਦੇਹਰੀਵਾਲ, ਸੁਰਿੰਦਰ ਕੌਰ, ਹਰਵਿੰਦਰ ਕੌਰ, ਹਰਮੇਸ਼ ਕੁਮਾਰ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ |