21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੜ੍ਹਸ਼ੰਕਰ ਨੇੜੇ ਚੰਡੀਗੜ੍ਹ-ਪਠਾਨਕੋਟ ਹਾਈਵੇ 'ਤੇ ਖੜ੍ਹਾ ਗੰਦਾ ਪਾਣੀ ਦੇ ਰਿਹਾ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 05-05-2026

ਪੰਚਾਇਤ ਵਿਭਾਗ ਸਮੱਸਿਆ ਦਾ ਨਿਪਟਾਰਾ ਕਰਵਾਉਣ 'ਚ ਅਸਫਲ
ਗੜ੍ਹਸ਼ੰਕਰ, 4 ਮਈ (ਧਾਲੀਵਾਲ)-'ਆਪ' ਸਰਕਾਰ ਦੇ ਰਾਜ 'ਚ ਗੜ੍ਹਸ਼ੰਕਰ ਹਲਕੇ ਦੀਆਂ ਕਈ ਗੰਭੀਰ ਸਮੱਸਿਆਵਾਂ ਦਾ ਨਿਪਟਾਰਾ ਵੀ ਨਹੀਂ ਹੋ ਰਿਹਾ | ਇਸ ਦੀ ਮਿਸਾਲ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ-ਪਠਾਨਕੋਟ ਹਾਈਵੇ 'ਤੇ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਪਿੰਡ ਚੱਕ ਫੁੱਲੂ ਦੇ ਅੱਡੇ ਨਜ਼ਦੀਕ ਸੜਕ 'ਤੇ ਬਣੀ ਕਾਲੋਨੀ ਪਾਸ ਮੁੱਖ ਹਾਈਵੇ 'ਤੇ ਖੜ੍ਹਾ ਗੰਦਾ ਪਾਣੀ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਪਿੰਡਾਂ ਦੇ ਘਰਾਂ ਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਪੰਚਾਇਤ ਵਿਭਾਗ ਵਲੋਂ ਕਰਵਾਇਆ ਜਾਣਾ ਹੁੰਦਾ ਹੈ, ਪਰ ਇੱਥੇ ਪਿਛਲੇ ਲੰਮੇਂ ਅਰਸੇ ਤੋਂ ਮੁੱਖ ਸੜਕ 'ਤੇ ਚੱਲ ਰਹੀ ਇਸ ਗੰਭੀਰ ਸਮੱਸਿਆ ਦੇ ਨਿਪਟਾਰੇ ਵੱਲ ਕਿਸੇ ਵਲੋਂ ਵੀ ਧਿਆਨ ਨਹੀਂ ਦਿੱਤਾ ਗਿਆ | ਸੜਕ 'ਤੇ ਖੜ੍ਹੇ ਗੰਦੇ ਪਾਣੀ ਤੇ ਸੜਕ ਕਿਨਾਰੇ ਜਮਾਂ ਮਿੱਟੀ ਅਤੇ ਉੱਗੀ ਹੋਈ ਭੰਗ-ਬੂਟੀ ਨੇ ਸੜਕ ਦਾ ਇਕ ਪਾਸਾ ਘੇਰਿਆ ਹੋਇਆ ਹੈ ਜਿਸ ਦੇ ਚੱਲਦਿਆਂ ਇਥੇ ਅਕਸਰ ਟ੍ਰੈਫਿਕ ਪ੍ਰਭਾਵਿਤ ਹੁੰਦੀ ਹੈ | ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਕ ਸਰਕਾਰ ਦੇ ਨੁਮਾਇੰਦੇ, ਪ੍ਰਸ਼ਾਸਨਿਕ ਅਧਿਕਾਰੀ ਤੇ ਵਿਕਾਸ ਦੇ ਸੋਹਲੇ ਗਾਉਣ ਵਾਲੇ ਆਗੂ ਇੱਥੋਂ ਨਿੱਤ ਲੰਘਦੇ ਹਨ, ਪਰ ਕਿਸੇ ਨੇ ਵੀ ਹਾਦਸਿਆਂ ਨੂੰ ਜਨਮ ਦੇਣ ਵਾਲੀ ਇਸ ਸਮੱਸਿਆ ਦੇ ਹੱਲ ਲਈ ਬਣਦੇ ਫ਼ਰਜ਼ ਅਦਾ ਨਹੀਂ ਕੀਤੇ | ਜ਼ਿਕਰਯੋਗ ਹੈ ਕਿ ਦਿੱਲੀ ਤੋਂ ਜੰਮੂ-ਕਸ਼ਮੀਰ ਤੱਕ ਜਾਣ ਵਾਲੀ ਟ੍ਰੈਫਿਕ ਇਸੇ ਸੜਕ ਤੋਂ ਲੰਘਦੀ ਹੈ ਤੇ ਰਾਤ ਸਮੇਂ ਵੀ ਇਸ ਸੜਕ 'ਤੇ ਆਵਾਜਾਈ ਜਾਰੀ ਰਹਿੰਦੀ ਹੈ | ਗੰਦੇ ਪਾਣੀ ਦੀ ਗੰਭੀਰ ਸਮੱਸਿਆ ਦਾ ਬਾਵਜੂਦ ਨਾ ਕਿਸੇ ਅਧਿਕਾਰੀ ਨੇ ਇਸ ਦਾ ਨੋਟਿਸ ਲਿਆ ਤੇ ਨਾ ਹੀ ਸੜਕ ਸੁਰੱਖਿਆ ਫੋਰਸ ਹੀ ਇਹ ਮਾਮਲਾ ਅਧਿਕਾਰੀਆਂ ਕੋਲ ਉਠਾ ਸਕਦੀ ਹੈ | ਇਸ ਮਾਮਲੇ 'ਚ ਲੋਕ ਨਿਰਮਾਣ ਦੇ ਐਕਸੀਅਨ ਤਜਿੰਦਰ ਸਿੰਘ ਪੱਡਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਨਿਪਟਾਰਾ ਪੰਚਾਇਤ ਵਿਭਾਗ ਵਲੋਂ ਕੀਤਾ ਜਾਣਾ ਹੈ | ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਨਿਪਟਾਰੇ ਲਈ ਲਗਾਤਾਰ ਯਤਨਸ਼ੀਲ ਹਨ ਤੇ ਵਾਰ-ਵਾਰ ਉਹ ਬੀ. ਡੀ. ਪੀ. ਓ. ਨੂੰ ਪਾਣੀ ਦੇ ਨਿਕਾਸ ਲਈ ਲਿਖ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਜੇਕਰ ਪਾਣੀ ਦਾ ਨਿਕਾਸ ਕਰਵਾ ਦੇਵੇ ਤਾਂ ਅਸੀਂ ਸੜਕ ਦਾ ਤੁਰੰਤ ਸੁਧਾਰ ਕਰਵਾ ਦੇਵਾਂਗੇ | ਇਹ ਮਾਮਲਾ ਜਦੋਂ ਐੱਸ. ਡੀ. ਐੱਮ. ਸੰਜੀਵ ਕੁਮਾਰ ਗੌੜ ਦੇ ਧਿਆਨ 'ਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲ ਦੇ ਆਧਾਰ 'ਤੇ ਜਲਦ ਹੀ ਇਸ ਸਮੱਸਿਆ ਦਾ ਨਿਪਟਾਰਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਕਰਨ ਕਮਲ ਜ਼ਿਲ੍ਹਾ ਦਫ਼ਤਰ ਵਿਖੇ ਵੰਡੇ ਲੱਡੂ <br/> ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਕਰਨ ਕਮਲ ਜ਼ਿਲ੍ਹਾ ਦਫ਼ਤਰ ਵਿਖੇ ਵੰਡੇ ਲੱਡੂ <br/>
Ad Position 24