ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਜਪਾ ਸਪੋਰਟਸ ਸੈੱਲ ਵਲੋਂ ਪੱਛਮੀ ਬੰਗਾਲ, ਆਸਾਮ ਸਮੇਤ ਹੋਰਨਾਂ ਸੂਬਿਆਂ 'ਚ ਪਾਰਟੀ ਦੀ ਜਿੱਤ ਤੇ ਸ਼ਾਨਦਾਰ ਪ੍ਰਦਰਸ਼ਨ ਮੌਕੇ ਵਿਜੇ ਪ੍ਰੋਗਰਾਮ ਸਾਬਕਾ ਭਾਜਪਾ ਸਪੋਰਟਸ ਸੈੱਲ ਸੂਬਾ ਪ੍ਰਧਾਨ ਡਾ. ਰਮਨ ਘਈ ਦੀ ਅਗਵਾਈ 'ਚ ਕੀਤਾ | ਇਸ ਮੌਕੇ ਭਾਜਪਾ ਦੀ ਇਸ ਵੱਡੀ ਜਿੱਤ ਦੀ ਖ਼ੁਸ਼ੀ 'ਚ ਢੋਲ ਵਜਾ ਕੇ ਤੇ ਮਿਠਾਈਆਂ ਵੰਡੀਆਂ ਗਈਆਂ | ਡਾ. ਰਮਨ ਘਈ ਨੇ ਇਸ ਜਿੱਤ ਨੂੰ ਵਰਕਰਾਂ ਦੀ ਜਿੱਤ ਦੱਸਦਿਆਂ ਭਾਜਪਾ ਦੀ ਸਮੂਹ ਲੀਡਰਸ਼ਿਪ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਜਪਾ ਦੀ ਇਸ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦਾ ਕੋਈ ਵਿਕਲਪ ਨਹੀਂ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੂਰੇ ਭਾਰਤ ਨੂੰ ਭਾਜਪਾ ਨੇ ਕਾਂਗਰਸ ਮੁਕਤ ਬਣਾਇਆ ਹੈ ਉਸ ਦਾ ਸਿਹਰਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਨੂੰ ਜਾਂਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਹੀ ਨਹੀਂ ਬਲਕਿ ਦੁਨੀਆ 'ਚ ਵਿਸ਼ਵ ਆਗੂ ਦੇ ਰੂਪ 'ਚ ਪਹਿਲੀ ਪਸੰਦ ਹਨ | ਉਨ੍ਹਾਂ ਕਿਹਾ ਕਿ 2027 'ਚ ਪੰਜਾਬ 'ਚ ਭਾਜਪਾ ਸਰਕਾਰ ਬਣਾਏਗੀ | ਇਸ ਮੌਕੇ ਭਾਜਪਾ ਸਪੋਰਟਸ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂ ਨੇ ਵੀ ਭਾਜਪਾ ਦੀ ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ | ਇਸ ਮੌਕੇ ਡਾ. ਰਾਜ ਕੁਮਾਰ ਸੈਣੀ, ਮਨਿੰਦਰ ਅਟਵਾਲ, ਡਾ. ਵਸ਼ਿਸ਼ਟ ਕੁਮਾਰ, ਗੁਰਪ੍ਰੀਤ ਧਾਮੀ, ਜਸਵੀਰ ਸਿੰਘ, ਵਿਵੇਕ ਕਪੂਰ, ਕਰਨੈਲ ਸਿੰਘ, ਮਨੀ ਕੁਮਾਰ, ਰੋਬਿਨ ਗੋਇਲ, ਸੁਨੀਲ ਸ਼ਰਮਾ, ਸ਼ਕਤੀ ਵਰਮਾ, ਬੱਬਲੂ, ਕਰਨ, ਬਾਦਲ ਸਿੰਘ, ਕਾਬਲ ਸਿੰਘ, ਗਗਨਦੀਪ ਆਦਿ ਸਮੇਤ ਹੋਰ ਵਰਕਰ ਹਾਜ਼ਰ ਸਨ |