ਕੋਟਫ਼ਤੂਹੀ, 4 ਮਈ (ਅਵਤਾਰ ਸਿੰਘ ਅਟਵਾਲ)-ਬੀਤੀ ਸ਼ਾਮ ਸਾਢੇ ਪੰਜ ਕੁ ਵਜੇ ਦੇ ਕਰੀਬ ਬਿਸਤ ਦੁਆਬ ਨਹਿਰ ਦੇ ਕਿਨਾਰੇ ਪਿੰਡ ਨਡਾਲੋ ਤੋਂ ਥੋੜਾ ਅੱਗੇ ਇਕ 10 ਟਾਇਰਾਂ ਜਾ ਰਹੀ ਗੱਡੀ ਅੱਗੇ ਤੇਜ਼ ਰਫ਼ਤਾਰ ਆਉਂਦੇ ਇਕ ਟਿੱਪਰ ਤੋਂ ਆਪਣਾ ਬਚਾਅ ਕਰਦੇ ਜਿਉਂ ਹੀ ਨਹਿਰ ਵਾਲੇ ਪਾਸੇ ਹੋਈ ਤਾਂ ਡੇਢ ਸੋ ਮੀਟਰ ਤੋਂ ਵੱਧ ਨਹਿਰ ਕਿਨਾਰੇ ਲਗਾਈ ਨਵੀਂ ਰੇਲਿੰਗ ਤੋੜਦਾ ਹੋਇਆ, ਅੱਗੇ ਨਹਿਰ ਕਿਨਾਰੇ ਫਸ ਗਿਆ | ਜਾਣਕਾਰੀ ਅਨੁਸਾਰ 10 ਟਾਇਰਾਂ ਗੱਡੀ ਨੰਬਰ ਪੀ. ਬੀ. 02 ਈ. ਕੇ. 9996 ਜਿਸ ਨੂੰ ਡਰਾਈਵਰ ਮੁਖ਼ਤਿਆਰ ਸਿੰਘ ਚਲਾ ਰਿਹਾ ਸੀ, ਉਹ ਗੱਡੀ 'ਚ ਚੁਕੰਦਰ ਲੱਦ ਕੇ ਕੋਟਫ਼ਤੂਹੀ ਵਲੋਂ ਕਾਂਗਰਸੀ ਆਗੂ ਦੀ ਬੁੱਟਰ ਮਿੱਲ ਨੂੰ ਲੈ ਕੇ ਜਾ ਰਿਹਾ ਸੀ, ਜਦੋਂ ਉਹ ਇਸ ਸਥਾਨ 'ਤੇ ਪਹੁੰਚਿਆ ਤਾਂ ਅੱਗਿਓਾ ਇਕ ਟਿੱਪਰ ਵਾਲੇ ਨੇ ਸਾਈਡ ਦੱਬਣ ਕਰ ਕੇ, ਇਹ ਗੱਡੀ ਨਹਿਰ ਵਾਲੇ ਪਾਸੇ ਵੱਲ ਨੂੰ ਕਰਨ ਨਾਲ ਗੱਡੀ ਡੇਢ ਸੋ ਮੀਟਰ ਤੋਂ ਵੱਧ ਸੜਕ ਨਾਲ ਕੁੱਝ ਦਿਨ ਪਹਿਲਾ ਲਗਾਈ ਨਵੀਂ ਰੇਲਿੰਗ ਤੋੜ ਕੇ ਅੱਗੇ ਨਹਿਰ ਕਿਨਾਰੇ ਟਾਇਰ ਫੱਟਣ ਨਾਲ ਰੁਕ ਗਈ ਤੇ ਨਹਿਰ 'ਚ ਡਿੱਗਣ ਤੋਂ ਬਚਾਅ ਰਿਹਾ, ਮੌਕੇ 'ਤੇ ਆਸ-ਪਾਸ ਪਿੰਡਾਂ ਵਾਲਿਆਂ ਲੋਕਾਂ ਨੇ ਇਸ ਸੜਕ ਉੱਪਰ ਵੱਡੀਆਂ ਗੱਡੀਆਂ ਦੇ ਆਉਣ ਦਾ ਵਿਰੋਧ ਕਰਦੇ ਕਿਹਾ ਕਿ ਇਹ ਰੇਲਿੰਗ ਬੜੀ ਮੁਸ਼ਕਿਲ ਨਾਲ ਲਗਾਈ ਹੈ, ਜੋ ਛੋਟੀਆਂ ਗੱਡੀਆਂ ਲਈ ਬਹੁਤ ਜ਼ਰੂਰੀ ਹੈ, ਪਰ ਇਸ ਸੜਕ ਉੱਪਰ ਬਿਨਾਂ ਪ੍ਰਮਿਸ਼ਨ ਵੱਡੀਆਂ ਗੱਡੀਆਂ ਵਾਲੇ ਧੱਕੇ ਨਾਲ ਆਉਂਦੇ ਹਨ ਤੇ ਸੜਕ ਦਾ ਨੁਕਸਾਨ ਕਰਦੇ ਹਨ, ਉਨ੍ਹਾਂ ਰੇਲਿੰਗ ਤੋੜਨ ਵਾਲੀ ਗੱਡੀ ਉੱਪਰ ਕਾਰਵਾਈ ਦੀ ਮੰਗ ਕਰਦੇ ਕਿਹਾ ਕਿ, ਇਸ ਸੜਕ ਉੱਪਰ ਟੋਲ ਬਚਾਉਣ ਵਾਲੀਆ ਆਉਣ ਵਾਲੀਆ ਵੱਡੀਆਂ ਗੱਡੀਆਂ ਨੂੰ ਬੰਦ ਕੀਤਾ ਜਾਵੇ | ਮੌਕੇ 'ਤੇ ਨੁਕਸਾਨੀ ਗੱਡੀ ਨਾਲ ਆਇਆ ਇਕ ਬਾਬੂ ਗੋਪਾਲ ਸਿੰਘ ਨੇ ਕਿਹਾ ਕਿ ਉਹ ਇਹ ਨੁਕਸਾਨੀ ਰੇਲਿੰਗ ਗੱਡੀ ਦੀ ਇਨਸੋਰੇਸ਼ ਕਲੇਮ ਰਾਹੀ ਬਣਾ ਕੇ ਦੇਣਗੇ |