23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦੇਸ਼ ਤੇ ਜਨਹਿਤਕਾਰੀ ਨੀਤੀਆਂ ਨਾਲ ਭਾਜਪਾ ਪੂਰੇ ਦੇਸ਼ 'ਚ ਪੈਰ ਪਸਾਰ ਰਹੀ-ਸੂਦ

Ad Position 21
No active advertisement
ਅਜੀਤ ਡੈਸਕ 05-05-2026
ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ)-ਦੇਸ਼ ਤੇ ਜਨਹਿੱਤਕਾਰੀ ਨੀਤੀਆਂ ਦੇ ਕਾਰਨ ਭਾਜਪਾ ਪੂਰੇ ਦੇਸ਼ 'ਚ ਪੈਰ ਪਸਾਰ ਰਹੀ ਹੈ ਅਤੇ ਤਿੰਨਾਂ ਰਾਜਾਂ ਦੇ ਚੋਣ ਨਤੀਜੇ ਭਾਜਪਾ ਦੇ ਸੁਸ਼ਾਸਨ ਦੀ ਕੁਸ਼ਾਸਨ 'ਤੇ ਜਿੱਤ ਨੂੰ ਦਰਸਾਉਂਦੇ ਹਨ | ਉਕਤ ਵਿਚਾਰ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਨੇ ਆਪਣੇ ਨਿਵਾਸ ਸਥਾਨ 'ਤੇ ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਹੋਏ ਸਮਾਗਮ ਦੌਰਾਨ ਪ੍ਰਗਟ ਕੀਤੇ | ਇਸ ਮੌਕੇ ਪੱਛਮੀ ਬੰਗਾਲ, ਆਸਾਮ ਤੇ ਹੋਰਨਾਂ ਰਾਜਾਂ 'ਚ ਭਾਜਪਾ ਦੀ ਬੰਪਰ ਜਿੱਤ 'ਤੇ ਭਾਜਪਾ ਵਰਕਰਾਂ ਨੇ ਭੰਗੜਾ ਪਾਇਆ ਤੇ ਮਿਠਾਈਆਂ ਵੰਡੀਆਂ | ਇਸ ਮੌਕੇ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਸ ਮੌਕੇ ਭਾਜਪਾ ਆਗੂ ਸਾਬਕਾ ਮੇਅਰ ਸ਼ਿਵ ਸੂਦ, ਵਿਜੇ ਪਠਾਨੀਆ, ਸਤੀਸ਼ ਬਾਵਾ, ਅਰਚਨਾ ਜੈਨ, ਸ੍ਰੀਮਤੀ ਰਾਕੇਸ਼ ਸੂਦ, ਏ. ਐੱਸ. ਕੰਗ, ਸੰਜੂ ਅਰੋੜਾ, ਅਸ਼ੋਕ ਕੁਮਾਰ ਸ਼ੋਕੀ, ਅਸ਼ਵਨੀ ਗੈਂਦ, ਯਸ਼ਪਾਲ ਸ਼ਰਮਾ, ਸੁਰਿੰਦਰ ਭੱਟੀ, ਸ਼ਿਵ ਕੁਮਾਰ ਕਾਕੂ, ਅਸ਼ਵਨੀ ਓਹਰੀ, ਵੀਰ ਪ੍ਰਤਾਪ ਸਿੰਘ, ਦੀਕਾਸ਼ ਠਾਕੁਰ, ਰਾਜਨ ਸ਼ਰਮਾ, ਬਲਵਿੰਦਰ ਸਿੰਘ, ਓਮਨਾਥ, ਰਾਕੇਸ਼ ਸੂਰੀ, ਰਾਜਨ ਬਾਂਸਲ, ਕੁਲਵੰਤ ਕੌਰ, ਰਜਨੀ ਸੈਣੀ, ਰਾਜੀਵ ਮਹਾਜਨ, ਲੋਕੇਸ਼ ਖੰਨਾ, ਸੁਨੀਤਾ ਦੇਵੀ ਆਦਿ ਸਮੇਤ ਭਾਰੀ ਗਿਣਤੀ 'ਚ ਭਾਜਪਾ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਾਇਰ ਸੇਫ਼ਟੀ ਹਫ਼ਤੇ ਦੌਰਾਨ ਅੱਗ ਤੋਂ ਬਚਾਅ ਸੰਬੰਧੀ ਕੀਤਾ ਜਾਵੇਗਾ ਜਾਗਰੂਕ-ਡਾ. ਮਨਦੀਪ ਕਮਲ ਅਗਲੀ ਖ਼ਬਰ ਗੱਡੀ ਵੱਜਣ ਨਾਲ ਨਹਿਰ ਕਿਨਾਰੇ ਲਗਾਈ ਨਵੀਂ ਰੇਲਿੰਗ ਟੁੱਟੀ
Ad Position 24