ਦਸੂਹਾ, 4 ਮਈ (ਭੁੱਲਰ)-ਦਸੂਹਾ ਵਿਖੇ ਭਾਜਪਾ ਆਗੂਆਂ ਵਲੋਂ ਬੰਗਾਲ-ਅਸਾਮ ਤੇ ਹੋਰ ਰਾਜਾਂ ਵਿਚ ਸ਼ਾਨਦਾਰ ਨਤੀਜੇ ਆਉਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਭਾਜਪਾ ਆਗੂ ਐਡਵੋਕੇਟ ਸ਼ੁਭ ਸਰੋਚ, ਰਵਿੰਦਰ ਸਿੰਘ ਰਵੀ, ਸੁਸ਼ੀਲ ਕੁਮਾਰ ਪਿੰਕੀ, ਠਾਕੁਰ ਵਿਵੇਕ ਰਿੰਕਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ ਤੇ ਭਾਜਪਾ ਪਾਰਟੀ 'ਚ ਪੂਰਾ ਯਕੀਨ ਰੱਖਦੇ ਹਨ | ਇਸ ਮੌਕੇ ਜਸਵੰਤ ਸਿੰਘ ਪੱਪੂ, ਅਮਿਤ ਸ਼ਿੰਗਾਰੀ, ਲੱਖਾ ਸਿੰਘ, ਰਜੇਸ਼ ਮਹਾਜਨ, ਨਸੀਬ ਕੁਮਾਰ, ਜਨਕ ਸਿੰਘ, ਪੰਡਿਤ ਦਿਨੇਸ਼ ਸ਼ਰਮਾ, ਰਾਮ ਸਰਨ, ਰਵੀ ਬਤਰਾ, ਸ਼ਿਵ ਦਿਆਲ, ਸ਼ਰਮਾ ਮੈਡੀਕਲ, ਵਿਜੇ ਸਿੰਘ, ਠਾਕੁਰ ਜਗਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |