ਦਸੂਹਾ, 4 ਮਈ (ਭੁੱਲਰ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੀ ਮਹੀਨਾਵਾਰ ਮੀਟਿੰਗ 7 ਮਈ ਨੂੰ ਪੈਨਸ਼ਨਰ ਭਵਨ ਦਸੂਹਾ ਵਿਖੇ ਹੋਵੇਗੀ | ਇਸ ਸੰਬੰਧੀ ਬਾਬੂ ਰਾਮ ਸ਼ਰਮਾ ਪੈਟਰਨ, ਦਲਬੀਰ ਸਿੰਘ ਪ੍ਰਧਾਨ, ਸਵਰਨ ਸਿੰਘ ਵਿੱਤ ਸਕੱਤਰ ਤੇ ਧਰਮਪਾਲ ਸਿੰਘ ਜਨਰਲ ਸਕੱਤਰ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ | ਮੀਟਿੰਗ ਵਿਚ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਸਟੇਟ ਪੱਧਰ 'ਤੇ ਕੀਤੀਆਂ ਗਈਆਂ ਮੀਟਿੰਗਾਂ ਵਿਚ ਅਗਲੇ ਸੰਘਰਸ਼ ਪ੍ਰਤੀ ਜਾਣੰੂ ਕਰਵਾਇਆ ਜਾਵੇਗਾ | ਪੈਨਸ਼ਨਰ ਨੂੰ ਦਰਪੇਸ਼ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਮੀਟਿੰਗ ਦਾ ਸਮਾਂ 10 ਵਜੇ ਤੋਂ 12.30 ਤੱਕ ਹੋਵੇਗਾ |