25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦਸੂਹਾ ਨੂੰ ਏ. ਡੀ. ਸੀ. ਮਿਲਣਾ ਇਤਿਹਾਸਕ ਕਦਮ-ਚੀਮਾ

Ad Position 21
No active advertisement
ਅਜੀਤ ਡੈਸਕ 05-05-2026
ਦਸੂਹਾ, 4 ਮਈ (ਕੌਸ਼ਲ)–ਦਸੂਹਾ ਹਲਕੇ ਲਈ ਪ੍ਰਸ਼ਾਸਨਿਕ ਪੱਖੋਂ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ | ਹਲਕੇ 'ਚ ਐਡੀਸ਼ਨਲ ਡਿਪਟੀ ਕਮਿਸ਼ਨਰ (ਏ. ਡੀ. ਸੀ.) ਦੀ ਤਾਇਨਾਤੀ ਹੋਣ ਨੂੰ ਇਤਿਹਾਸਿਕ ਕਦਮ ਕਰਾਰ ਦਿੰਦਿਆਂ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਗਗਨ ਸਿੰਘ ਚੀਮਾ ਨੇ ਕਿਹਾ ਕਿ ਇਹ ਫ਼ੈਸਲਾ ਇਲਾਕੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਏ. ਡੀ. ਸੀ. ਦੀ ਨਿਯੁਕਤੀ ਨਾਲ ਦਸੂਹਾ ਵਿਚ ਲਗਪਗ ਜ਼ਿਲ੍ਹਾ ਪੱਧਰ ਦੀਆਂ ਸੇਵਾਵਾਂ ਦੀ ਸ਼ੁਰੂਆਤ ਹੋਵੇਗੀ, ਜਿਸ ਨਾਲ ਲੋਕਾਂ ਨੂੰ ਆਪਣੇ ਕੰਮਾਂ ਲਈ ਦੂਰ ਨਹੀਂ ਜਾਣਾ ਪਵੇਗਾ | ਖ਼ਾਸ ਕਰਕੇ ਦਸੂਹਾ ਦੇ ਨਾਲ ਲੱਗਦੇ 3 ਹਲਕਿਆਂ ਦੇ ਵਸਨੀਕਾਂ ਨੂੰ ਵੀ ਇਸ ਨਾਲ ਵੱਡੀ ਰਾਹਤ ਮਿਲੇਗੀ ਤੇ ਸਰਕਾਰੀ ਕੰਮਕਾਜ ਵਿਚ ਤੇਜ਼ੀ ਆਵੇਗੀ | ਗਗਨ ਸਿੰਘ ਚੀਮਾ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਵਿਸ਼ੇਸ਼ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ ਅਗਲੀ ਖ਼ਬਰ ਲੈਕ: ਸੈਣੀ ਨੂੰ ਸਦਮਾ, ਛੋਟੇ ਭਰਾ ਦਵਿੰਦਰ ਸਿੰਘ ਸੈਣੀ ਦਾ ਦਿਹਾਂਤ
Ad Position 24