25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਜਪਾ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 05-05-2026
ਰਾਮਗੜ੍ਹ ਸੀਕਰੀ, 4 ਮਈ (ਕਟੋਚ)-ਦੇਸ਼ ਦੇ ਤਿੰਨ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਜਪਾ ਦੇ ਪੱਖ 'ਚ ਆਉਣ ਨਾਲ ਦਸੂਹਾ ਵਿਧਾਨ ਸਭਾ ਹਲਕੇ ਦੇ ਤਲਵਾੜਾ ਵਿਖੇ ਭਾਜਪਾ ਆਗੂਆਂ ਤੇ ਇਲਾਕੇ 'ਚ ਜਸ਼ਨ ਦਾ ਮਾਹੌਲ ਪਾਇਆ ਜਾ ਰਿਹਾ ਹੈ | ਹਲਕੇ ਦੇ ਸੀਨੀਅਰ ਭਾਜਪਾ ਆਗੂ ਠਾਕੁਰ ਪਰਮਜੀਤ ਸਿੰਘ ਦੀ ਅਗਵਾਈ ਵਿਚ ਅੱਜ ਤਲਵਾੜਾ ਵਿਖੇ ਜਸ਼ਨ ਮਨਾਇਆ ਤੇ ਲੱਡੂ ਵੰਡੇ ਗਏ | ਲੋਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਠਾਕੁਰ ਪਰਮਜੀਤ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਮੋਦੀ ਸਰਕਾਰ ਦੀ ਲੋਕ ਪੱਖੀ ਨੀਤੀ ਦੀ ਜਿੱਤ ਹੈ | ਉਨ੍ਹਾਂ ਪੱਛਮੀ ਬੰਗਾਲ ਦੀ ਜਿੱਤ ਨੂੰ ਦੇਸ਼ ਲਈ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਉਕਤ ਸੂਬੇ ਵਿਚ ਹੁਣ ਚੰਗੇ ਦਿਨ ਆਉਣਗੇ | ਇਸ ਮੌਕੇ ਡਾ. ਰਜਿੰਦਰ ਕੁਮਾਰ, ਕ੍ਰਿਸ਼ਨ ਦੇਵ, ਰਵੀ ਦੱਤ ਸ਼ਰਮਾ, ਸੋਮਨਾਥ, ਬਿ੍ਜ ਗੌਤਮ ਤੇ ਹੈਪੀ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੁਰੀਕਾ ਦੀ ਖੇਡ ਗਰਾਊਾਡ ਦਾ ਪ੍ਰੋ. ਜੀ. ਐਸ. ਮੁਲਤਾਨੀ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਦਸੂਹਾ ਨੂੰ ਏ. ਡੀ. ਸੀ. ਮਿਲਣਾ ਇਤਿਹਾਸਕ ਕਦਮ-ਚੀਮਾ
Ad Position 24