15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸੰਤ ਬਾਬਾ ਜਵਾਲਾ ਸਿੰਘ ਚੈਰੀਟੇਬਲ ਹਸਪਤਾਲ ਅੱਤੋਵਾਲ ਦੇ ਨਵੀਨੀਕਰਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 10-05-2026
ਹੁਸ਼ਿਆਰਪੁਰ, 9 ਮਈ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਜਵਾਲਾ ਸਿੰਘ ਚੈਰੀਟੇਬਲ ਹਸਪਤਾਲ ਅੱਤੋਵਾਲ ਦੇ ਨਵੀਨੀਕਰਨ ਦਾ ਉਦਘਾਟਨ ਸੰਤ ਅਮਰਜੀਤ ਸਿੰਘ ਮੁਖੀ ਹਰਖੋਵਾਲ ਸੰਪ੍ਰਦਾਇ ਤੇ ਡਾ. ਨਵੀਨ ਚਿਤਕਾਰਾ ਵਲੋਂ ਇਲਾਕੇ ਦੇ ਪਤਵੰਤਿਆਂ ਦੀ ਹਾਜ਼ਰੀ 'ਚ ਕੀਤਾ | ਇਸ ਮੌਕੇ ਸੰਤ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਹਸਪਤਾਲ ਦੇ ਨਵੀਨੀਕਰਨ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਸੰਬੰਧੀ ਲਾਭ ਮਿਲੇਗਾ ਅਤੇ ਹਸਪਤਾਲ 'ਚ ਮਾਹਿਰ ਡਾਕਟਰਾਂ ਸਮੇਤ ਪ੍ਰਸਿੱਧ ਡਾ. ਨਵੀਨ ਚਿਤਕਾਰਾ ਦੀ ਟੀਮ ਵਲੋਂ ਇਲਾਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹਰੇਕ ਮੰਗਲਵਾਰ ਦਿਮਾਗ਼, ਹੱਡੀਆਂ ਤੇ ਦਿਲ ਦੇ ਰੋਗਾਂ ਦਾ ਇਲਾਜ, ਹਰੇਕ ਵੀਰਵਾਰ ਦਿਮਾਗ਼ ਤੇ ਹੋਰ ਬਿਮਾਰੀਆਂ ਦਾ ਇਲਾਜ, ਹਰੇਕ ਸਨਿਚਰਵਾਰ ਦਿਮਾਗ਼ ਤੇ ਦਿਲ ਦੇ ਰੋਗਾਂ ਦਾ ਇਲਾਜ, ਹਰੇਕ ਦੂਜੇ ਤੇ ਚੌਥੇ ਸਨਿਚਰਵਾਰ ਡਾ. ਨਵੀਨ ਚਿਤਕਾਰਾ ਵਲੋਂ ਦਿਮਾਗ਼ ਤੇ ਰੀੜ੍ਹ ਦੀ ਹੱਡੀ ਦਾ ਇਲਾਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਆਧੁਨਿਕ ਮਸ਼ੀਨਾਂ ਰਾਹੀਂ ਕੀਤਾ ਜਾਵੇਗਾ | ਇਸ ਮੌਕੇ ਸੰਤ ਬਿਕਰਮਜੀਤ ਸਿੰਘ ਨੰਗਲ ਖ਼ੁਰਦ, ਬਾਬਾ ਸੁਮਿੱਤਰ ਸਿੰਘ, ਬਾਬਾ ਸੁਰਜੀਤ ਸਿੰਘ, ਹਰਜਾਪ ਸਿੰਘ ਮੱਖਣ ਰਾਜਪੁਰ ਭਾਈਆਂ, ਨੰਬਰਦਾਰ ਸੁਖਵਿੰਦਰ ਸਿੰਘ ਸੱਤਾ, ਜਸਪ੍ਰੀਤ ਸਿੰਘ ਸੰਘਾ, ਪ੍ਰਗਟ ਸਿੰਘ ਮੱਲ੍ਹੀ, ਸੁਰਜੀਤ ਸਿੰਘ ਮਸੂਤਾ, ਬਲਵੀਰ ਸਿੰਘ ਫੁਗਲਾਣਾ, ਜਗਤਾਰ ਸਿੰਘ ਭੁੰਗਰਨੀ, ਸਰਪੰਚ ਰਘਵੀਰ ਸਿੰਘ, ਜੋਗਾ ਸਿੰਘ ਅੱਤੋਵਾਲ, ਬਲਵੀਰ ਸਿੰਘ, ਨੰਬਰਦਾਰ ਗੁਰਬਖ਼ਸ਼ ਸਿੰਘ, ਰਵੀ ਮੇਹਟੀਆਣਾ, ਕਰਨਜੀਤ ਸਿੰਘ ਰਿੱਕੀ ਸਿੰਬਲੀ, ਨੰਬਰਦਾਰ ਜਤਿੰਦਰ ਸਿੰਘ ਘੁੰਮਣ ਬੱਡਲਾ, ਕੁਲਦੀਪ ਕੁਮਾਰ ਸ਼ਰਮਾ ਬੱਡਲਾ, ਮਨਜਿੰਦਰ ਸਿੰਘ ਹਰਖੋਵਾਲ, ਕਿਸ਼ਨ ਸਿੰਘ ਪੰਚ ਤਨੂੰਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਕਮਾਲਪੁਰ ਵਿਖੇ ਵਿਕਾਸ ਕਾਰਜਾਂ ਦੇ ਚੈੱਕ ਭੇਟ ਅਗਲੀ ਖ਼ਬਰ ਨਗਰ ਕੌਂਸਲ ਦੇ ਸਫ਼ਾਈ ਕਾਮਿਆਂ ਵਲੋਂ ਮੰਗਾਂ ਸੰਬੰਧੀ ਮੁਕੰਮਲ ਹੜਤਾਲ
Ad Position 24