05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਖੇਤਾਂ ਨੂੰ ਠੰਢਾ ਕਰਨ ਦੇ ਨਾਂਅ 'ਤੇ ਪਾਣੀ ਨਾਲ ਭਰਨ ਦੀ ਨਹੀਂ ਕੋਈ ਲੋੜ-ਡਾ. ਬਾਠ

Ad Position 21
No active advertisement
ਅਜੀਤ ਡੈਸਕ 12-05-2026
ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤਾਂ ਨੂੰ ਠੰਢਾ ਕਰਨ ਦੇ ਨਾਂਅ 'ਤੇ ਖੇਤਾਂ 'ਚ ਮਣਾਂ ਮੂੰਹੀ ਪਾਣੀ ਛੱਡਣਾਂ ਬੇਤੁੱਕਾ ਹੀ ਨਹੀਂ ਸਗੋਂ ਨਾਜਾਇਜ਼ ਹੈ, ਜਿਸ ਨਾਲ ਕਿਸਾਨ ਖੁਦ ਆਪਣਾ ਹੀ ਨੁਕਸਾਨ ਕਰ ਰਹੇ ਹਨ | ਇਹ ਪ੍ਰਗਟਾਵਾ ਸੇਵਾ-ਮੁਕਤ ਖੇਤੀਬਾੜੀ ਅਫਸਰ ਤੇ ਵਾਤਾਵਰਨ ਪ੍ਰੇਮੀ ਡਾ. ਹਰਵਿੰਦਰ ਸਿੰਘ ਬਾਠ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਜਿਸ ਖੇਤ ਵਿਚ ਕਿਸਾਨ ਨੇ ਅਜੇ ਕਿਸੇ ਵੀ ਫਸਲ ਦੀ ਬਿਜਾਈ ਨਹੀਂ ਕਰਨੀ, ਉਸ ਖੇਤ 'ਚ ਹਾਲੇ ਰੌਣੀ ਲਈ ਪਾਣੀ ਛੱਡਣ ਦੀ ਲੋੜ ਨਹੀਂ | ਉਨ੍ਹਾਂ ਕਿਹਾ ਕਿ ਅਗਰ ਕਿਸੇ ਖੇਤ ਵਿਚ ਫਸਲ ਦੀ ਬਿਜਾਈ ਨਹੀਂ ਕਰਨੀ ਤਾਂ ਉਸ ਖੇਤ ਨੂੰ ਸਮੇਂ ਤੋਂ ਪਹਿਲਾ ਵਾਹੁਣ ਭਾਵ ਵੱਡ ਪੁੱਟਣ ਦਾ ਕੋਈ ਫਾਇਦਾ ਨਹੀਂ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ 'ਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਨ ਨਾਲ ਵਿਕਾਸ ਦੇ ਨਵੇਂ ਰਸਤੇ ਖੁੱਲ੍ਹਣਗੇ-ਖੰਨਾ ਅਗਲੀ ਖ਼ਬਰ ਸ. ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ ਵਿਖੇ ਮਾਂ ਦਿਵਸ ਮਨਾਇਆ
Ad Position 24