05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਿਹਤ ਵਿਭਾਗ ਵਲੋਂ ਜ਼ਿਲ੍ਹੇ 'ਚ ਥੈਲੇਸੀਮੀਆ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ

Ad Position 21
No active advertisement
ਅਜੀਤ ਡੈਸਕ 12-05-2026
ਹੁਸ਼ਿਆਰਪੁਰ, 11 ਮਈ (ਹਰਪ੍ਰੀਤ ਕੌਰ)-ਸਿਹਤ ਵਿਭਾਗ ਵਲੋਂ ਜ਼ਿਲ੍ਹੇ ਭਰ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਦੀ ਅਗਵਾਈ ਹੇਠ ਥੈਲਾਸੀਮੀਆ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਏ ਗਏ | ਇਸੇ ਕੜੀ 'ਚ ਸਥਾਨਕ ਸਿਵਲ ਹਸਪਤਾਲ 'ਚ ਵਰਧਮਾਨ ਯਾਰਡ ਐਂਡ ਥਰੈਡਸ ਲਿਮਿਟਡ ਦੇ ਸਹਿਯੋਗ ਨਾਲ ਕਰਵਾਏ ਗਏ ਜ਼ਿਲ੍ਹਾ ਪੱਧਰੀ ਸੈਮੀਨਾਰ 'ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਚੰਡੀਗੜ੍ਹ ਦੇ ਡਾਇਰੈਕਟਰ ਐਸ. ਜੇ. ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਕਰਵਾਉਣ ਦਾ ਮਕਸਦ ਥੈਲਾਸੀਮੀਆ ਦੇ ਅਣਪਛਾਤੇ ਕੇਸਾਂ ਦੀ ਜਲਦੀ ਪਛਾਣ ਕਰਨਾ, ਸਕ੍ਰੀਨਿੰਗ, ਜਾਗਰੂਕਤਾ ਵਧਾਉਣਾ, ਮਰੀਜ਼ਾਂ ਨੂੰ ਬੇਹਤਰ ਇਲਾਜ ਅਤੇ ਸਮਰਥਨ ਦੇਣਾ ਹੈ | ਇਸ ਦਿਵਸ ਦਾ ਮੁੱਖ ਉਦੇਸ਼ ਥੈਲਾਸੀਮੀਆ ਬਾਰੇ ਗਿਆਨ ਸਾਂਝਾ ਕਰਨਾ, ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਅਤੇ ਗੁਣਵੱਤਾ ਵਾਲੀ ਥੈਲੇਸੀਮੀਆ ਸਿੱਖਿਆ ਦੇਣਾ ਹੈ | ਡਾ. ਸੀਮਾ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਰਾਹੀਂ ਆਮ ਨਾਗਰਿਕਾਂ ਨੂੰ ਖ਼ੂਨਦਾਨ ਪ੍ਰਤੀ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ | ਬੱਚਿਆਂ ਦੇ ਮਾਹਿਰ ਡਾ. ਹਰਨੂਰਜੀਤ ਕੌਰ ਨੇ ਦੱਸਿਆ ਕਿ ਥੈਲੇਸੀਮੀਆ ਇਕ ਜਮਾਂਦਰੂ ਰੋਗ ਹੈ ਤੇ ਇਸ ਰੋਗ ਤੋਂ ਪੀੜਤ ਬੱਚੇ ਦੇ ਸਰੀਰ 'ਚ ਖ਼ੂਨ ਆਮ ਨਾਲੋਂ ਬਹੁਤ ਘੱਟ ਬਣਦਾ ਹੈ | ਅਜਿਹੇ ਬੱਚਿਆਂ ਦੀ ਖੂਨ ਦੀ ਲੋੜ ਨੂੰ ਪੂਰਾ ਕਰਨ ਅਤੇ ਹੋਰ ਲੋੜਵੰਦਾਂ ਲਈ ਵੀ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਮੁਹਿੰਮ ਨਾਲ ਜੁੜਣਾ ਚਾਹੀਦਾ ਹੈ | ਇਸ ਮੌਕੇ ਨਰਸਿੰਗ ਵਿਦਿਆਰਥਣਾ ਵਲੋਂ ਜਾਗਰੂਕਤਾ ਪੋਸਟਰ ਵੀ ਤਿਆਰ ਕੀਤੇ ਗਏ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਜੋਤ ਸਿੰਘ, ਡਾ. ਨੇਹਾ ਪਾਲ, ਡਾ. ਵੈਸ਼ਾਲੀ, ਡਾ. ਸੁਪ੍ਰੀਤ, ਡਾ. ਰਣਵੀਰ, ਵਰਧਮਾਨ ਗਰੁੱਪ ਤੋ ਪੂਨਮ ਪਾਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਤਰਸੇਮ ਲਾਲ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ, ਬਲਾਕ ਹੈਲਥ ਐਜੁਕੇਟਰ ਰੋਹਿਤ ਸ਼ਰਮਾ, ਸਾਈਕੋਲੋਜਿਸਟ ਮੁਸਕਾਨ ਅਤੇ ਸਟਾਫ ਨਰਸ ਰੇਨੂੰ ਸਮੇਤ ਨਰਸਿੰਗ ਵਿਦਿਆਰਥਣਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 100 ਦਿਨਾ ਰੋਜ਼ਗਾਰ ਦੀ ਗਰੰਟੀ ਨਾ ਮਿਲਣ 'ਤੇ ਮਨਰੇਗਾ ਵਰਕਰਾਂ ਵਲੋਂ ਰੋਸ ਧਰਨਾ ਅਗਲੀ ਖ਼ਬਰ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵਲੋਂ ਹੜਤਾਲ ਸ਼ੁਰੂ
Ad Position 24