14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਚੱਬੇਵਾਲ 'ਚ ਖ਼ਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ ਅੱਜ

Ad Position 21
No active advertisement
ਅਜੀਤ ਡੈਸਕ 15-05-2026

ਚੱਬੇਵਾਲ, 14 ਮਈ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਲੋਂ ਚੱਬੇਵਾਲ ਤੇ ਨੇੜਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਕਰੀਅਰ ਸੇਧ ਤੇ ਕਾਊਾਸਲਿੰਗ ਸੰਬੰਧੀ ਵਿਸ਼ੇਸ਼ ਦਾਖ਼ਲਾ ਕੇਂਦਰ ਅੱਡਾ ਚੱਬੇਵਾਲ ਦੀ ਸੰਤ ਮਾਰਕੀਟ 'ਚ ਕੱਲ੍ਹ ਸਵੇਰੇ 10 ਵਜੇ ਖੋਲਿ੍ਹਆ ਜਾ ਰਿਹਾ ਹੈ | ਇਸ ਸੰਬੰਧੀ ਕਾਲਜ ਦੇ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਵੱਖ-ਵੱਖ ਪਿੰਡਾਂ 'ਚ ਵਿਸ਼ੇਸ਼ ਦਾਖਲਾ ਕੇਂਦਰ ਖੋਲੇ੍ਹ ਗਏ ਹਨ | ਉਨ੍ਹਾਂ ਕਿਹਾ ਕਿ ਚੱਬੇਵਾਲ ਇਲਾਕੇ ਦੇ ਵਿਦਿਆਰਥੀਆਂ ਲਈ ਖੋਲ੍ਹੇ ਜਾ ਰਹੇ ਇਸ ਦਾਖ਼ਲਾ ਕੇਂਦਰ ਦਾ ਖੇਤਰ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਕੇਂਦਰਿਤ ਕੋਰਸਾਂ ਦੀ ਚੋਣ 'ਚ ਵੱਡਾ ਲਾਭ ਹੋਵੇਗਾ | ਇਸ ਮੌਕੇ ਡਾ. ਜੇ. ਬੀ. ਸੇਖੋਂ, ਡਾ. ਰਾਕੇਸ਼ ਕੁਮਾਰ, ਪ੍ਰੋ. ਰੋਹਿਤ ਪੁਰੀ, ਅਨਿਲ ਜੰਡੋਲੀ ਨੇ ਵਿਦਿਆਰਥੀਆਂ ਨੂੰ ਇਸ ਦਾਖਲਾ ਕੇਂਦਰ 'ਚ ਹਾਜ਼ਰ ਰਹਿਣ ਵਾਲੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨਾਲ ਸੰਪਰਕ ਕਰਨ ਅਤੇ ਕਾਲਜ ਵਲੋਂ ਚਲਾਏ ਜਾ ਰਹੇ ਨਵੇਂ ਕੋਰਸਾਂ ਬਾਰੇ ਜਾਣਕਾਰੀ ਲੈਣ ਤੇ ਆਪਣਾ ਦਾਖਲਾ ਯਕੀਨੀ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਅੰਮਿ੍ਤਪਾਲ ਸਿੰਘ, ਵਰਿੰਦਰ ਸਿੰਘ ਤੇ ਹੋਰ ਵਸਨੀਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿਵਿਆਂਗ ਸਹਾਇਤਾ ਕੈਂਪ ਅੱਜ ਤੋਂ ਅਗਲੀ ਖ਼ਬਰ ਲੋਰੀਅਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ
Ad Position 24