14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦਿਵਿਆਂਗ ਸਹਾਇਤਾ ਕੈਂਪ ਅੱਜ ਤੋਂ

Ad Position 21
No active advertisement
ਅਜੀਤ ਡੈਸਕ 15-05-2026
ਤਲਵਾੜਾ, 14 ਮਈ (ਮਨੀਸ਼ਾ ਮਹਿਤਾ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਲੋਂ ਸ੍ਰੀ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਜੈਪੁਰ ਦੇ ਸਹਿਯੋਗ ਨਾਲ ਲੋੜਵੰਦ ਦਿਵਿਆਂਗ ਲਈ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਤਲਵਾੜਾ (ਨਜ਼ਦੀਕ ਬੱਸ ਅੱਡੇ) ਵਿਖੇ 15 ਤੇ 16 ਮਈ ਨੂੰ ਬਿਲਕੁਲ ਮੁਫ਼ਤ ਸਹਾਇਤਾ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਬਲਾਕ ਸੰਮਤੀ ਤਲਵਾੜਾ ਦੇ ਚੇਅਰਮੈਨ ਬੌਬੀ ਕੌਸ਼ਲ ਨੇ ਦੱਸਿਆ ਕਿ ਕੈਂਪ ਦਾ ਸਮਾਂ 9 ਵਜੇ ਤੋਂ 3 ਵਜੇ ਤੱਕ ਹੋਵੇਗਾ | ਕੈਂਪ ਦੌਰਾਨ ਲੋੜਵੰਦ ਪ੍ਰਾਰਥੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਕੇ 'ਤੇ ਕੰਨਾਂ ਦੀਆਂ ਮਸ਼ੀਨਾਂ, ਬਣਾਉਟੀ ਅੰਗ (ਫੁੱਟ ਤੇ ਹੱਥ), ਟਰਾਈ ਸਾਈਕਲ, ਵੀਲ੍ਹ ਚੇਅਰ, ਵੈਸਾਖੀਆਂ ਤੇ ਕੈਲੀਪਰਸ ਮੁਫ਼ਤ ਵੰਡੇ ਜਾਣਗੇ | ਚੇਅਰਮੈਨ ਬੌਬੀ ਕੌਸ਼ਲ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਧੁੱਗਾ ਵਿਖੇ ਵਿਸ਼ਾਲ ਗੁਰਮਤਿ ਸਮਾਗਮ 4 ਨੂੰ ਅਗਲੀ ਖ਼ਬਰ ਚੱਬੇਵਾਲ 'ਚ ਖ਼ਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ ਅੱਜ
Ad Position 24