ਸ਼ਾਮਚੁਰਾਸੀ, 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਪਿੰਡ ਧੁੱਗਾ ਨਜ਼ਦੀਕ ਨੈਣੋਵਾਲ ਜੱਟਾਂ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ 4 ਜੂਨ ਨੂੰ ਕਰਵਾਉਣ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਦੇ ਪ੍ਰਬੰਧਾਂ ਹੇਠ ਕੀਤੀ ਗਈ | ਮੀਟਿੰਗ ਸੰਬੰਧੀ ਬਾਬਾ ਸਤਰੰਜਨ ਸਿੰਘ ਨੇ ਦੱਸਿਆ ਕਿ 4 ਜੂਨ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਿੰਡ ਧੁੱਗਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੌਰਾਨ ਦੀਵਾਨ ਸਜਾਏ ਜਾਣਗੇ, ਜਿਨ੍ਹਾਂ 'ਚ ਪੰਥ ਦੇ ਮਹਾਨ ਰਾਗੀ ਅਤੇ ਪ੍ਰਚਾਰਕ ਆਪਣੀਆਂ ਹਾਜ਼ਰੀਆਂ ਲਗਵਾਉਣਗੇ, ਇਨ੍ਹਾਂ ਵਿਚ ਭਾਈ ਹਰਭਜਨ ਸਿੰਘ ਚੱਕ ਸੋਤਲੇ ਵਾਲੇ, ਮੀਰੀ-ਪੀਰੀ ਖਾਲਸਾ ਜਥਾ ਜਗਾਧਰੀ, ਢਾਡੀ ਭਾਈ ਜਤਿੰਦਰ ਸਿੰਘ ਬੈਂਸ ਦੇ ਨਾਂਅ ਪ੍ਰਮੁੱਖ ਹਨ |