12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਿਲਵਰ ਓਕ ਸਕੂਲ 'ਚ ਸ਼ਾਨੋ-ਸ਼ੌਕਤ ਨਾਲ ਵਿਦਿਆਰਥੀ ਕੌਂਸਲ ਦੀ ਚੋਣ ਐਸ. ਡੀ. ਐਮ. ਟਾਂਡਾ ਹਰਪ੍ਰੀਤ ਸਿੰਘ ਔਲਖ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 15-05-2026
ਟਾਂਡਾ ਉੜਮੁੜ, 14 ਮਈ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ ਵਿਚ ਸ਼ਾਨੋ-ਸ਼ੌਕਤ ਦੇ ਨਾਲ ਵਿਦਿਆਰਥੀ ਕੌਂਸਲ ਦੀ ਚੋਣ ਹੋਈ | ਸੰਸਥਾ ਦੀ ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ 'ਚ ਇਹ ਪ੍ਰੋਗਰਾਮ ਬੜੀ ਸਫਲਤਾ ਪੂਰਵਕ ਨੇਪਰੇ ਚੜਿਆ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਦੱਸਿਆ ਤੇ ਇਸ ਖਾਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸਬ-ਡਿਵੀਜ਼ਨਲ ਮਜਿਸਟਰੇਟ ਟਾਂਡਾ ਲਵਪ੍ਰੀਤ ਸਿੰਘ ਅÏਲਖ ਤੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਖਾਸ ਤੌਰ 'ਤੇ ਹਾਜ਼ਰੀ ਭਰੀ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਵਿਦਿਆਰਥੀ ਕੌਂਸਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਪਾਰਸਦੀਪ ਸਿੰਘ ਤੇ ਗੁਰਨੂਰ ਕੌਰ ਨੇ ਸਕੂਲ ਕੈਪਟਨ ਵਜੋਂ ਜ਼ਿੰਮੇਵਾਰੀ ਸੰਭਾਲੀ | ਕਰਮਜੀਤ ਕੌਰ ਤੇ ਜਸਮੀਤ ਸਿੰਘ ਵਾਈਸ ਕੈਪਟਨ ਬਣੇ | ਦਕਸ਼ ਖਡਵਾਲ, ਰਣਦੀਪ ਸਿੰਘ, ਮਨਜੀਤ ਕੌਰ, ਨਮਨੀਤ ਕੌਰ ਤੇ ਅਰਸ਼ਦੀਪ ਕੌਰ ਨੇ ਡਿਸਿਪਲਨ ਕੈਪਟਨ ਦੀ ਜ਼ਿੰਮੇਵਾਰੀ ਸਾਂਭੀ | ਜਸਨੂਰ ਕੌਰ ਸਪੋਰਟਸ ਕੈਪਟਨ ਤੇ ਗੁਰਨੂਰ ਸਿੰਘ, ਲਕਸ਼ ਟੰਡਨ ਤੇ ਹਰਮਨ ਪ੍ਰੀਤ ਸਿੰਘ ਲਾਖਾ ਸਪੋਰਟਸ ਕੌਂਸਲ ਮੈਂਬਰ ਚੁਣੇ ਗਏ | ਚਰਨਪ੍ਰੀਤ ਕੌਰ, ਰਾਜਦੀਪ ਕੌਰ ਨੇ ਸੀ. ਸੀ. ਏ. ਕੈਪਟਨ ਅਤੇ ਸੌਰਭੀ ਤੇ ਹਰਲੀਨ ਕੌਰ ਨੇ ਵਾਈਸ ਸੀ. ਸੀ. ਏ. ਕੈਪਟਨ ਦੀ ਜ਼ਿੰਮੇਵਾਰੀ ਸੰਭਾਲੀ | ਈਕੋ ਕਲੱਬ ਦੇ ਕੈਪਟਨ ਵਜੋਂ ਧਰਮਪ੍ਰੀਤ ਸਿੰਘ, ਸਾਹਿਬ ਪ੍ਰੀਤ ਸਿੰਘ, ਦਮਨਪ੍ਰੀਤ ਕੌਰ ਅਤੇ ਤਰਨਪ੍ਰੀਤ ਕੌਰ ਸੈਣੀ ਨੇ ਅਹੁਦਾ ਸੰਭਾਲਿਆ | ਦੀਪ ਸੁਰਿੰਦਰ ਸਿੰਘ, ਮਨਰਾਜ ਸਿੰਘ ਮੁਲਤਾਨੀ ਤੇ ਮਨਪ੍ਰੀਤ ਸਿੰਘ ਯੂਥ ਕਲੱਬ ਦੇ ਕੈਪਟਨ ਜਦਕਿ ਜਸਲੀਨ ਕੌਰ ਅਤੇ ਬਲੈਸੀ ਵਾਈਸ ਯੂਥ ਕਲੱਬ ਕੈਪਟਨ ਚੁਣੇ ਗਏ | ਪ੍ਰਭਲੀਨ ਕੌਰ, ਰਮਨਦੀਪ ਕੌਰ, ਸ਼ਬਨਮਪ੍ਰੀਤ ਕੌਰ, ਹਰਮਨਦੀਪ ਸਿੰਘ, ਗੁਰਮਨਪ੍ਰੀਤ ਸਿੰਘ, ਮਿਤੁਲ ਬਹਿਲ, ਮਾਧਵ ਪਾਸੀ, ਸਾਹਿਜਪ੍ਰੀਤ ਕੌਰ, ਹਰਲੀਨ ਕੌਰ ਤੇ ਲਵਪ੍ਰੀਤ ਕੌਰ ਈਵੈਂਟ ਕੋਆਰਡੀਨੇਟਰ ਨਿਯੁਕਤ ਕੀਤੇ ਗਏ | ਹਾਊਸ ਕੈਪਟਨ ਦੇ ਵਜੋਂ ਮਰਕਰੀ ਹਾਊਸ ਦੇ ਮਨਰਾਜਪ੍ਰੀਤ ਸਿੰਘ ਤੇ ਜਸਮੀਨ ਸੈਣੀ ਕੈਪਟਨ ਸ਼ਿਵਨੀਤ ਅਤੇ ਗੁਰਕੀਰਤ ਸਿੰਘ ਵਾਈਸ ਕੈਪਟਨ ਬਣੇ | ਗੁਰਜੀਤ ਸਿੰਘ ਅਤੇ ਸਿਮਰਨਪ੍ਰੀਤ ਅਰਥ ਹਾਊਸ ਦੇ ਕੈਪਟਨ ਬਣੇ ਜਦਕਿ ਹਰਪ੍ਰੀਤ ਸਿੰਘ ਤੇ ਹਰਪ੍ਰੀਤ ਕੌਰ ਵਾਈਸ ਕੈਪਟਨ ਨਿਯੁਕਤ ਹੋਏ | ਜੁਪੀਟਰ ਹਾਊਸ ਦੇ ਕੈਪਟਨ ਵਜੋਂ ਬਲਰਾਜ ਸਿੰਘ ਤੇ ਸਿਮਰਨ ਨਿਯੁਕਤ ਹੋਏ ਇਸ ਦੇ ਨਾਲ ਹੀ ਤਰਨਪ੍ਰੀਤ ਕੌਰ ਤੇ ਜੈਵੀਰ ਸਿੰਘ ਵਾਈਸ ਕੈਪਟਨ ਬਣੇ | ਥਾਰ ਹਾਊਸ ਦੇ ਰਿਤਨਪ੍ਰੀਤ ਸਿੰਘ ਤੇ ਰਵਜੋਤ ਕੌਰ ਕੈਪਟਨ ਅਤੇ ਪ੍ਰਭਜੋਤ ਸਿੰਘ ਅਤੇ ਖੁਸ਼ੀ ਵਾਈਸ ਕੈਪਟਨ ਬਣੇ | ਇਸ ਮੌਕੇ ਮੁੱਖ ਮਹਿਮਾਨ ਲਵਪ੍ਰੀਤ ਸਿੰਘ ਅÏਲਖ, ਸਬ ਡਿਵੀਜ਼ਨਲ ਮੈਜਿਸਟਰੇਟ ਟਾਂਡਾ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ | ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਉਮੀਦ ਜਤਾਈ ਕਿ ਸਕੂਲ ਦੇ ਨਵੇਂ ਬਣੇ ਕੈਪਟਨ ਸਕੂਲ ਤੇ ਹਰ ਪਹਿਲੂ ਤੋਂ ਆਪਣੀਆਂ ਸੇਵਾਵਾਂ ਦੇਣ ਲਈ ਹਮੇਸ਼ਾ ਤਤਪਰ ਰਹਿਣਗੇ | ਪਿ੍ੰਸੀਪਲ ਮਨੀਸ਼ਾ ਸੰਗਰ ਨੇ ਵਿਦਿਆਰਥੀ ਕੌਂਸਲ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਜਿਹੀਆਂ ਜਿੰਮੇਵਾਰੀਆਂ ਲੈ ਕੇ ਹੀ ਭਵਿੱਖ ਦੇ ਨੇਤਾ ਅਤੇ ਅਫਸਰ ਬਣਦੇ ਹਨ | ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ, ਗੁਰਪ੍ਰੀਤ, ਵਿਸ਼ਾਲੀ, ਕੰਚਨ, ਸੁਮਿਤ, ਪਰਮਜੀਤ, ਬਲਜੀਤ, ਰਮਨ, ਹਰਜੀਤ, ਹਰਮਿੰਦਰ, ਰਜਮੀਤ, ਸੁਰੇਸ਼, ਰਵਿੰਦਰ, ਇਕਬਾਲ, ਜਗਬੰਧਨ, ਵਿਨੇ, ਸ਼ਿਲਪਾ, ਨੇਹਾ, ਰਾਜਵੀਰ, ਰਾਜਵਿੰਦਰ, ਮੋਨਿਕਾ, ਕੁਲਦੀਪ, ਸੋਨੂ, ਅੰਕਿਤਾ, ਸੁਸ਼ੀਲ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਬਸੋਆ ਵਿਖੇ 5 ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਸਿੱਖ ਵਿੱਦਿਅਕ ਕੌਂਸਲ ਵਲੋਂ 15 ਦਿਨਾਂ ਦਸਤਾਰ ਸਿਖਲਾਈ ਵਰਕਸ਼ਾਪ ਦੀ ਆਰੰਭਤਾ
Ad Position 24