12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਿੱਖ ਵਿੱਦਿਅਕ ਕੌਂਸਲ ਵਲੋਂ 15 ਦਿਨਾਂ ਦਸਤਾਰ ਸਿਖਲਾਈ ਵਰਕਸ਼ਾਪ ਦੀ ਆਰੰਭਤਾ

Ad Position 21
No active advertisement
ਅਜੀਤ ਡੈਸਕ 15-05-2026
ਮਾਹਿਲਪੁਰ, 14 ਮਈ (ਰਜਿੰਦਰ ਸਿੰਘ)-ਸਿੱਖ ਵਿੱਦਿਅਕ ਕੌਂਸਲ ਅਧੀਨ ਚੱਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਵਿਖੇ ਪਿ੍ੰ. ਸ਼ਿੱਬੂ ਮੈਥਿਊ ਕੇ. ਦੀ ਅਗਵਾਈ 'ਚ 15 ਦਿਨਾਂ ਦਸਤਾਰ ਸਿਖਲਾਈ ਵਰਕਸ਼ਾਪ ਦੀ ਆਰੰਭਤਾ ਕੀਤੀ ਗਈ, ਜਿਸ 'ਚ ਸਕੂਲ ਦੀਆਂ ਵੱਖ-ਵੱਖ ਕਲਾਸਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ | ਸਿਖਲਾਈ ਵਰਕਸ਼ਾਪ ਦੀ ਆਰੰਭਤਾ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਸਾਧੂ ਸਿੰਘ ਕਹਾਰਪੁਰੀ ਤੇ ਸੰਸਥਾ ਦੇ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਵਲੋਂ ਵਿਦਿਆਰਥੀਆਂ ਨੂੰ ਅਸ਼ੀਰਵਾਦ ਕੇ ਕੀਤੀ ਗਈ | ਇਸ ਮੌਕੇ ਪਿ੍ੰ. ਸ਼ਿੱਬੂ ਮੈਥਿਊ ਕੇ. ਨੇ ਦੱਸਿਆ ਕਿ 15 ਦਿਨ ਚੱਲਣ ਵਾਲਾ ਇਹ ਸਿਖਲਾਈ ਕੈਂਪ 'ਚ ਸਰਬਜੀਤ ਸਿੰਘ ਸਾਬੀ, ਰਣਜੀਤ ਸਿੰਘ ਚੱਬੇਵਾਲ, ਗਗਨਦੀਪ ਸਿੰਘ ਜਿਆਣ, ਸੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਬਿਹਾਲਾ, ਪਰਮਿੰਦਰ ਸਿੰਘ ਵਲੋਂ ਸਕੂਲ ਅੰਦਰ ਪੜ੍ਹ ਰਹੇ ਸਿੱਖ ਤੇ ਹੋਰ ਹੋਣਹਾਰ ਚਾਹਵਾਨ ਵਿਦਿਆਰਥੀਆਂ ਨੂੰ ਦਸਤਾਰ, ਦੁਮਾਲਾ ਤੇ ਪਗੜੀ ਬੰਨ੍ਹਣ ਦੀ ਸਿਖਲਾਈ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਹਰਨੇਕ ਸਿੰਘ ਕਹਾਰਪੁਰ, ਸਤਵਿੰਦਰ ਸਿੰਘ ਬਿੱਟੂ, ਗੁਰਦਿਆਲ ਸਿੰਘ ਖਾਬੜਾ ਤੇ ਕਮੇਟੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕ ਸਕੂਲ 'ਚ ਸ਼ਾਨੋ-ਸ਼ੌਕਤ ਨਾਲ ਵਿਦਿਆਰਥੀ ਕੌਂਸਲ ਦੀ ਚੋਣ ਐਸ. ਡੀ. ਐਮ. ਟਾਂਡਾ ਹਰਪ੍ਰੀਤ ਸਿੰਘ ਔਲਖ ਮੁੱਖ ਮਹਿ... ਅਗਲੀ ਖ਼ਬਰ ਦੋਆਬਾ ਪਬਲਿਕ ਸਕੂਲ ਪਾਰੋਵਾਲ ਦੇ ਵਿਦਿਆਰਥੀ ਮੋਹਰੀ ਰਹੇ
Ad Position 24