12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਿ੍ਦਾਬਣ ਸਰਬ ਜੰਗਲ ਵਿਖੇ ਫਾਇਰ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 15-05-2026
ਤਲਵਾੜਾ, 14 ਮਈ (ਮਨੀਸ਼ਾ ਮਹਿਤਾ)-ਬਿ੍ਦਾਬਣ ਸਰਬ ਜੰਗਲ ਵਿਖੇ ਫਾਇਰ ਕੈਂਪ ਦਾ ਆਯੋਜਨ ਕੀਤਾ | ਕੈਂਪ ਵਿਚ ਵੱਖ-ਵੱਖ ਬਣ ਸੁਰੱਖਿਆ ਕਮੇਟੀਆਂ ਨੂੰ ਸ਼ਾਮਿਲ ਕੀਤਾ ਅਤੇ ਵੱਖ-ਵੱਖ ਪਿੰਡਾਂ ਤੇ ਮੁਹਤਬਰ ਸੱਜਣ ਸ਼ਾਮਿਲ ਹੋਏ | ਕੈਂਪ ਵਿਚ ਜੰਗਲਾਂ ਨੂੰ ਅੱਗ ਤੋਂ ਬਚਾਉਣ ਲਈ ਵਿਚਾਰ ਵਟਾਂਦਰਾ ਕੀਤਾ | ਕੈਂਪ ਵਿਚ ਵਣ ਮੰਡਲ ਅਫ਼ਸਰ ਅੰਜਨ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਡੀ. ਐਫ. ਓ. ਅੰਜਨ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਵਲੋਂ ਜਾਰੀ ਹਦਾਇਤਾਂ ਬਾਰੇ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਜੰਗਲ ਸਾਡੀ, ਬੇਸ਼ੁਮਾਰ ਕੀਮਤੀ ਜਾਇਦਾਦ ਹੈ | ਜੇਕਰ ਇਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਵਾਤਾਵਰਨ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ | ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਨ੍ਹਾਂ ਜੰਗਲਾਂ ਨੂੰ ਬਚਾਉਣਾ ਚਾਹੀਦਾ ਹੈ | ਬਿ੍ਦਾਬਣ ਰਿਜ਼ਰਵ ਫੋਰਸਟ 3000 ਏਕੜ ਵਿਚ ਫੈਲਿਆ ਹੋਇਆ ਹੈ ਤੇ ਇਸ ਨੂੰ 10 ਵੱਖ-ਵੱਖ ਕਪਾਰਟਮੈਂਟਾਂ 'ਚ ਵੰਡਿਆ ਹੋਇਆ ਹੈ | ਵਧੀਆ ਕੰਮ ਕਰਨ ਵਾਲਿਆਂ ਕਮੇਟੀਆਂ ਜੇ. ਐਫ. ਐਮ. ਸੀ. ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ, ਦਲਵਾਲੀ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ, ਘੁਗਵਾਲ ਜੇ. ਐਫ. ਐਮ. ਸੀ. ਦੇ ਪ੍ਰਧਾਨ ਅਜੈ ਕੁਮਾਰ ਤੇ ਰੱਕੜੀ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਮਹਿੰਦਰਪਾਲ ਸਿੰਘ ਵਣ ਵਿਭਾਗ ਰੇਂਜ ਅਫ਼ਸਰ ਤਲਵਾੜਾ ਨੇ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੰਗਲਾਂ ਨੂੰ ਬਚਾਉਣ ਲਈ ਸਾਡਾ ਸਹਿਯੋਗ ਦਿਓ | ਕੈਂਪ ਨੂੰ ਸਫਲ ਕਰਨ ਲਈ ਅਜੈ ਕੁਮਾਰ ਫੋਰਿਸਟਰ, ਵਣ ਗਾਰਡ ਘਈ ਕੁਮਾਰ, ਵਣ ਗਾਰਡ ਯਸ਼ਪਾਲ, ਵਣ ਗਾਰਡ ਲਖਵਿੰਦਰ ਸਿੰਘ, ਵਣ ਗਾਰਡ ਗੁਰਪ੍ਰੀਤ ਸਿੰਘ, ਵਣ ਗਾਰਡ ਜਸਵਿੰਦਰ ਸਿੰਘ ਪੂਰੀ ਮਿਹਨਤ ਕੀਤੀ | ਸਮੂਹ ਸਟਾਫ਼ ਵਲੋਂ ਡੀ. ਐਫ. ਓ. ਅੰਜਨ ਸਿੰਘ ਨੂੰ ਸਮਰਿਤੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਰੇਂਜ ਅਫ਼ਸਰ ਰੀਤ ਮਹਿੰਦਰ ਸਿੰਘ, ਦਲਜੀਤ ਕੁਮਾਰ, ਗੁਰਜਿੰਦਰ ਸਿੰਘ ਰੇਂਜ ਅਫ਼ਸਰ, ਕਪਿਲ ਦੇਵ ਰੇਂਜ ਅਫ਼ਸਰ ਆਦਿ ਤੇ ਦਾਤਾਰਪੁਰ ਖੇਤਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਕ੍ਰਿਕਟ ਦੇ ਵਾਈਸ ਚੇਅਰਮੈਨ ਬਣੇ ਡੰਗੋਰੀ-ਬੀਤ ਦੇ ਰਣਜੀਤ ਚੌਧਰੀ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਬਸੋਆ ਵਿਖੇ 5 ਲੱਖ ਰੁਪਏ ਦਾ ਚੈੱਕ ਭੇਟ
Ad Position 24