ਬੀਣੇਵਾਲ, 14 ਮਈ (ਬੈਜ ਚੌਧਰੀ)-ਇਲਾਕੇ ਦੇ ਨਾਮਵਰ ਪਰਿਵਾਰ ਸਵ.ਚੌਧਰੀ ਨਗਾਹੀਆ ਰਾਮ ਮੈਹਰ ਪਿੰਡ ਡੰਗੋਰੀ-ਬੀਤ ਦੇ ਪੋਤਰੇ ਅਤੇ ਫ਼ੌਜ ਦੇ ਕਰਨਲ ਜੈ ਚੰਦ ਦੇ ਪੁੱਤਰ ਰਣਜੀਤ ਚੌਧਰੀ ਵਲੋਂ ਕੈਨੇਡਾ ਕ੍ਰਿਕਟ ਦੀਆਂ ਚੋਣਾਂ ਜਿਤ ਕੇ ਵਾਈਸ ਚੇਅਰਮੈਨ ਬਣ ਕੇ ਵਿਦੇਸ਼ ਦੀ ਧਰਤੀ ਤੇ ਕਾਮਯਾਬੀ ਦੇ ਝੰਡੇ ਗੱਡ ਕੇ ਆਪਣੇ ਇਲਾਕੇ ਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਜਿਸ ਕਾਰਨ ਇਲਾਕੇ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਰਣਜੀਤ ਚੌਧਰੀ ਸਾਲ 1993 'ਚ ਕੈਨੇਡਾ ਦੀ ਧਰਤੀ ਤੇ ਨੌਕਰੀ ਦੀ ਤਲਾਸ਼ 'ਚ ਗਏ ਸਨ ਜੋ ਕਿ ਇਸ ਵੇਲੇ ਕੈਨੇਡਾ ਦੀ ਨਾਮਵਰ ਕੰਪਨੀ ਫੈਡਐਕਸ ਵਿਚ ਮੁਖੀ (ਡਾਇਰੈਕਟਰ) ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਰਣਜੀਤ ਚੌਧਰੀ ਦੇ ਚਚੇਰੇ ਭਰਾ ਪਿ੍ੰਸੀਪਲ ਤਰਲੋਚਨ ਚੇਚੀ ਨੇ ਦੱਸਿਆ ਕਿ ਰਣਜੀਤ ਚੌਧਰੀ ਮੁੱਢ ਤੋਂ ਹੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਤੇ ਮਿਹਨਤੀ ਨੌਜਵਾਨ ਸੀ | ਉਸ ਨੇ ਕੈਨੇਡਾ ਦੀ ਧਰਤੀ ਤੇ ਸਖ਼ਤ ਮਿਹਨਤ ਕਰਕੇ ਇਕ ਨਾਮਵਰ ਕੰਪਨੀ 'ਚ ਉੱਚ ਮੁਕਾਮ ਡਾਇਰੈਕਟਰ (ਮੁਖੀ) ਵਜੋਂ ਹਾਸਿਲ ਕੀਤਾ | ਰਣਜੀਤ ਚੌਧਰੀ ਦੇ ਕੈਨੇਡਾ ਕ੍ਰਿਕਟ ਦੇ ਵਾਈਸ ਪ੍ਰਧਾਨ ਚੁਣੇ ਜਾਣ 'ਤੇ ਇਲਾਕੇ ਦੇ ਰਾਜਨੀਤਿਕ ਤੇ ਸਮਾਜਿਕ ਆਗੂਆਂ ਹੁਸਨ ਲਾਲ ਨੰਬਰਦਾਰ, ਸਰਵਣ ਕਸਾਣਾ ਸੰਮਤੀ ਮੈਂਬਰ, ਸਰਪੰਚ ਠੇਕੇਦਾਰ ਸੁਭਾਸ਼ ਕਾਲਸ, ਰਾਮ ਸ਼ਾਹ ਸਾਬਕਾ ਸਰਪੰਚ, ਸੁਰਿੰਦਰ ਕੁਮਾਰ ਸਾਬਕਾ ਸਰਪੰਚ, ਧਰਮ ਚੰਦ ਚੇਚੀ, ਮਾ. ਕੁਲਵੰਤ ਚੌਹਾਨ,ਤਰਸੇਮ ਕਸਾਣਾ ਅਕਾਲੀ ਆਗੂ, ਅਮਨਦੀਪ ਚੇਚੀ ਬੀਣੇਵਾਲ, ਜੋਤੀ ਡੱਲੇਵਾਲ, ਅਵਤਾਰ ਕਟਾਰੀਆ, ਕਮਲ ਕਟਾਰੀਆ ਸੰਮਤੀ ਮੈਂਬਰ, ਅਸ਼ਵਨੀ ਕੁਮਾਰ ਨੰਬਰਦਾਰ ਕੋਟ ਵਲੋਂ ਰਣਜੀਤ ਚੌਧਰੀ ਨੂੰ ਕੈਨੇਡਾ ਕ੍ਰਿਕਟ ਦਾ ਵਾਈਸ ਚੇਅਰਮੈਨ ਚੁਣੇ ਜਾਣ 'ਤੇ ਖੁਸੀ ਜਾਹਿਰ ਕੀਤੀ |