06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਕਸਫੋਰਡ ਸਕੂਲ ਸਹੌੜਾ ਡਡਿਆਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਨੰਗਲ ਬਿਹਾਲਾਂ, 15 ਮਈ (ਵਿਨੋਦ ਮਹਾਜਨ)-ਆਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਦਾ 12ਵੀਂ ਜਮਾਤ (ਸੀ.ਬੀ.ਐਸ.ਈ ਬੋਰਡ) ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸਰੋਜ਼ ਬਾਲਾ ਅਤੇ ਚੇਅਰਮੈਨ ਡਾਕਟਰ ਐਡਵੋਕੇਟ ਦੇ ਐਸ ਮਿਨਹਾਸ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਪਿ੍ਆ ਰਾਣੀ ਅਤੇ ਅਤੇ ਜਾਨਵੀ ਨੇ 89 ਫ਼ੀਸਦੀ ਲੈ ਕੇ ਪਹਿਲਾ, ਦਿਵਯਾਂਕਾ ਰਾਣੀ ਨੇ 86 ਫ਼ੀਸਦੀ ਲੈ ਕੇ ਦੂਜਾ, ਦੀਆ ਰਾਣੀ ਨੇ 85 ਫ਼ੀਸਦੀ ਲੈ ਕੇ ਤੀਸਰਾ, ਜੈਸਮੀਨ ਘੁੰਮਣ ਨੇ 84 ਫ਼ੀਸਦੀ ਲੈ ਕੇ ਚੌਥਾ, ਅਵੰਤਿਕਾ ਨੇ 81 ਫ਼ੀਸਦੀ ਲੈ ਕੇ ਪੰਜਵਾਂ, ਅਨਮੋਲ ਮਹਿਤਾ ਨੇ 80 ਫ਼ੀਸਦੀ ਲੈ ਕੇ ਛੇਵਾਂ, ਸਿਮਰਨਜੀਤ ਕੌਰ ਨੇ 79 ਫਸਦੀ ਲੈ ਕੇ ਸੱਤਵਾਂ ਦਰਜਾ ਹਾਸਲ ਕੀਤਾ | ਸਾਰੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੇ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਐਡਵੋਕੇਟ ਡਾਕਟਰ ਜੇ. ਐਸ. ਮਿਨਹਾਸ ਅਤੇ ਪਿ੍ੰਸੀਪਲ ਸਰੋਜ ਬਾਲਾ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਏ.ਐਸ. ਸਕੂਲ ਮੁਕੇਰੀਆਂ ਦੇ ਦੋ ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਮੈਰਿਟ ਸੂਚੀ ਵਿਚ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਮਹੰਤ ਲਾਲ ਸਿੰਘ ਮਾਡਲ ਹਾਈ ਸਕੂਲ ਖੁੱਡਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24