ਇੱਛਾ ਪੂਰਨ ਸ੍ਰੀ ਬਾਲਾ ਜੀ ਧਾਮ ਹਨੂੰਮਾਨ ਮੰਦਰ ਨੰਗਲ ਬਿਹਾਲਾਂ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਨੰਗਲ ਬਿਹਾਲਾਂ, 6 ਸਤੰਬਰ (ਵਿਨੋਦ ਮਹਾਜਨ)-ਇੱਛਾ ਪੂਰਨ ਸ੍ਰੀ ਬਾਲਾ ਜੀ ਧਾਮ ਹਨੂੰਮਾਨ ਮੰਦਰ ਆਦਰਸ਼ ਮੁਹੱਲਾ ਨੰਗਲ ਬਿਹਾਲਾਂ ਵਿਖੇ ਸ੍ਰੀ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ। ਆਦਰਸ਼ ਮੁਹੱਲਾ ਨਿਵਾਸੀਆਂ, ਪਿੰਡ ਵਾਸੀਆਂ ਤੇ ਡੋਗਰਾ ਪੈਰਾ ਮੈਡੀਕਲ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਇਹ ਤਿਉਹਾਰ ਬੜੀ ਸ਼ਰਧਾ ਭਾਵਨਾ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ।
ਨੰਗਲ ਬਿਹਾਲਾਂ, 6 ਸਤੰਬਰ (ਵਿਨੋਦ ਮਹਾਜਨ)-ਇੱਛਾ ਪੂਰਨ ਸ੍ਰੀ ਬਾਲਾ ਜੀ ਧਾਮ ਹਨੂੰਮਾਨ ਮੰਦਰ ਆਦਰਸ਼ ਮੁਹੱਲਾ ਨੰਗਲ ਬਿਹਾਲਾਂ ਵਿਖੇ ਸ੍ਰੀ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ। ਆਦਰਸ਼ ਮੁਹੱਲਾ ਨਿਵਾਸੀਆਂ, ਪਿੰਡ ਵਾਸੀਆਂ ਤੇ ਡੋਗਰਾ ਪੈਰਾ ਮੈਡੀਕਲ ਫਾਊਂਡੇਸ਼ਨ ਦੇ ਸਾਂਝੇ ਸਹਿਯੋਗ ਨਾਲ ਇਹ ਤਿਉਹਾਰ ਬੜੀ ਸ਼ਰਧਾ ਭਾਵਨਾ ਉਤਸ਼ਾਹ ਤੇ ਧੂਮ ਧਾਮ ਨਾਲ ਮਨਾਇਆ। ਇਸ ਸੰਬੰਧੀ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਰਜੇਸ਼ ਡੋਗਰਾ ਨੇ ਦੱਸਿਆ ਕਿ ਇਸ ਮੌਕੇ ਸੰਤ ਅਵਿਨਾਸ਼ ਦਾਸ ਜੀ ਸ੍ਰੀ ਦੁਰਗਾ ਆਸ਼ਰਮ ਕਲੀਆਂ ਵਾਲਿਆਂ ਨੇ ਭਜਨ ਕੀਰਤਨ ਕੀਤਾ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸਾਰਾ ਵਾਤਾਵਰਨ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਡੋਗਰਾ ਪੈਰਾ ਮੈਡੀਕਲ ਫਾਉਂਡੇਸ਼ਨ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸੰਤ ਅਵਿਨਾਸ਼ ਜੀ ਦੇ ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਵਡਮੁੱਲੇ ਯੋਗਦਾਨ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ। ਸਮਾਗਮ ਦੇ ਅੰਤ ਵਿਚ ਪ੍ਰਸ਼ਾਦ ਵੰਡਦੇ ਹੋਏ ਇਲਾਕੇ ਵਿਚ ਸ਼ਾਂਤੀ ਤੇ ਸੁੱਖ ਸਮਰਿਧੀ ਦੀ ਕਾਮਨਾ ਕੀਤੀ।