ਡੀ. ਏ. ਵੀ. ਕਾਲਜ ਦਸੂਹਾ ਵਿਚ ਐੱਚ. ਆਈ. ਵੀ. ਨਾਲ ਸੰਬੰਧਿਤ ਵਿਸ਼ੇ ’ਤੇ ਡਿਬੇਟ
ਦਸੂਹਾ, 6 ਸਤੰਬਰ (ਭੁੱਲਰ)-ਜੇ. ਸੀ.
ਦਸੂਹਾ, 6 ਸਤੰਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਪ੍ਰਿੰਸੀਪਲ ਡਾ. ਭਾਨੂੰ ਗੁਪਤਾ ਦੀ ਅਗਵਾਈ ਹੇਠ, ਰੈੱਡ ਰਿਬਨ ਕਲੱਬ, ਆਈ. ਕਿਊ. ਏ. ਸੀ. ਤੇ ਕੈਮਿਸਟਰੀ ਵਿਭਾਗ ਦੇ ਸਹਿਯੋਗ ਨਾਲ ਰੁਜ਼ਗਾਰਦਾਤਾਵਾਂ ਨੂੰ ਐੱਚ. ਆਈ. ਵੀ. ਸਥਿਤੀ ਦਾ ਲਾਜ਼ਮੀ ਖ਼ੁਲਾਸਾ, ਇੱਕ ਸੁਰੱਖਿਆ ਉਪਾਅ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਸ਼ੇ ’ਤੇ ਇਕ ਬਹਿਸ ਮੁਕਾਬਲਾ ਆਯੋਜਿਤ ਕੀਤਾ। ਮਨੀਸ਼ ਕੁਮਾਰ ਨੇ ਇਸ ਮੌਕੇ ’ਤੇ ਮਹਿਮਾਨ ਤੇ ਬਤੌਰ ਨਿਰਣਾਇਕ ਸ਼ਿਰਕਤ ਕੀਤੀ। ਡਾ. ਗਿਰੀਸ਼ ਕੁਮਾਰ ਇਸ ਡਿਬੇਟ ਮੁਕਾਬਲੇ ਦੇ ਦੂਸਰੇ ਨਿਰਣਾਇਕ ਦੇ ਤੌਰ ’ਤੇ ਹਾਜ਼ਰ ਰਹੇ। ਜੱਜਾਂ ਨੇ ਭਾਗੀਦਾਰਾਂ ਦਾ ਵਿਸ਼ੇ ਨਾਲ ਸੰਬੰਧਿਤ ਸਮਗਰੀ, ਦਲੀਲਾਂ ਦੀ ਸਾਰਥਿਕਤਾ, ਪੇਸ਼ਕਾਰੀ, ਸਪਸ਼ਟਤਾ ਅਤੇ ਸਮੁੱਚੀ ਪ੍ਰਭਾਵਸ਼ੀਲਤਾ ਦੇ ਆਧਾਰ ’ਤੇ ਮੁਲਾਂਕਣ ਕੀਤਾ। ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਿਸ਼ੇ ਦੇ ਹੱਕ ਤੇ ਵਿਰੁੱਧ ਦੋਵਾਂ ਵਿਚ ਚੰਗੀ ਤਰ੍ਹਾਂ ਸਪਸ਼ਟ ਦਲੀਲਾਂ ਪੇਸ਼ ਕੀਤੀਆਂ। ਸਖ਼ਤ ਮੁਕਾਬਲੇ ਉਪਰੰਤ ਐਮ. ਏ. ਅੰਗਰੇਜ਼ੀ ਭਾਗ ਦੂਸਰਾ ਦੀ ਸਾਕਸ਼ੀ ਨੇ ਪਹਿਲਾ ਸਥਾਨ, ਬੀ. ਐਸ. ਸੀ. ਭਾਗ ਪਹਿਲਾ ਦੀ ਰੂਪਾਲੀ ਸਿੰਘ ਨੇ ਦੂਜਾ ਸਥਾਨ ਤੇ ਬੀ. ਸੀ. ਏ. ਦੀ ਦੀਕਸ਼ਾ ਚੌਧਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਟੇਜ ਦੀ ਕਾਰਵਾਈ ਪ੍ਰੋ. ਆਸਥਾ ਸ਼ਰਮਾ ਦੁਆਰਾ ਚਲਾਈ ਗਈ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਕੁਸ਼ਲਤਾ ਨਾਲ ਸੰਚਾਲਿਤ ਕੀਤਾ। ਡਿਬੇਟ ਮੁਕਾਬਲੇ ਦੇ ਅੰਤ ਵਿਚ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਖ਼ੁਸ਼ਬੂ ਸਲਾਰੀਆ ਦੁਆਰਾ ਸਾਰੇ ਪ੍ਰਤੀਭਾਗੀਆਂ, ਵਿਦਿਆਰਥੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਮਨਦੀਪ ਰਾਣਾ, ਪ੍ਰੋਫੈਸਰ ਵੰਦਨਾ ਪ੍ਰੋ. ਭੁਪਿੰਦਰ ਸਿੰਘ ਤੇ ਪ੍ਰੋ. ਨਿਸ਼ਠਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।