02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੜ੍ਹਦੀਵਾਲਾ ਨਗਰ ਕੌਂਸਲ ਦੇ 11 ਵਾਰਡਾਂ ਲਈ 48 ਉਮੀਦਵਾਰਾਂ ਨੇ ਕਾਗ਼ਜ਼ ਦਾਖ਼ਲ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਗੜ੍ਹਦੀਵਾਲਾ, 16 ਮਈ (ਚੱਗਰ)-26 ਮਈ ਨੂੰ ਨਗਰ ਕੌਂਸਲ ਗੜ੍ਹਦੀਵਾਲਾ ਦੀਆਂ ਹੋ ਰਹੀਆਂ ਚੋਣਾਂ ਸਬੰਧੀ ਕਾਗਜ ਭਰਨ ਦੇ ਅੱਜ ਆਖ਼ਰੀ ਦਿਨ ਚੋਣ ਲੜਨ ਵਾਲੇ ਉਮੀਦਵਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਬਣਾਏ ਗਏ ਦਫ਼ਤਰ ਵਿਚ ਅੱਜ ਪੂਰੀ ਚਹਿਲ-ਪਹਿਲ ਰਹੀ ਅਤੇ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਕਾਗ਼ਜ਼ ਦਾਖਲ ਕਰਵਾਏ | ਅੱਜ ਗੜ੍ਹਦੀਵਾਲਾ ਦੇ ਕੁੱਲ 11 ਵਾਰਡਾਂ ਲਈ 48 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ | ਰਿਟਰਨਿੰਗ ਅਫ਼ਸਰ ਅਮਨਦੀਪ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਤੱਕ ਅਕਾਲੀ ਦਲ ਦੇ 7 ਉਮੀਦਵਾਰਾਂ, ਕਾਂਗਰਸ ਦੇ 22 ਉਮੀਦਵਾਰਾਂ, 'ਆਪ' ਦੇ 11 ਉਮੀਦਵਾਰਾਂ, ਬੀ.ਜੇ.ਪੀ. ਦੇ 5 ਉਮੀਦਵਾਰਾਂ ਅਤੇ 3 ਆਜ਼ਾਦ ਉਮੀਦਵਾਰਾਂ ਨੇ ਆਪੋ-ਆਪਣੇ ਸਮਰਥਕਾਂ ਦੇ ਨਾਲ ਕਾਗਜ ਦਾਖਲ ਕਰਵਾਏ | ਜ਼ਿਕਰਯੋਗ ਹੈ ਕਿ ਗੜ੍ਹਦੀਵਾਲਾ ਨਗਰ ਕੌਂਸਲ ਦੇ 11 ਵਾਰਡਾਂ 'ਚੋਂ ਵਾਰਡ ਨੰ.-1,3,7 ਤੇ 9 ਵਾਰਡ ਇਸਤਰੀ ਲਈ, ਵਾਰਡ ਨੰ.-2,4 ਤੇ 8 ਜਨਰਲ ਲਈ, ਵਾਰਡ ਨੰ.-10 ਤੇ 11 ਅਨੁਸੂਚਿਤ ਜਾਤੀ ਲਈ, ਵਾਰਡ ਨੰ-6 ਬੀ.ਸੀ. ਅਤੇ ਵਾਰਡ ਨੰ.-5 ਅਨਸੂਚਿਤ ਜਾਤੀ ਇਸਤਰੀ ਲਈ ਰਾਖਵੇਂ ਹਨ |
Ad Position 22
No active advertisement
ਪਿਛਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਅਕਾਦਮਿਕ ਉੱਤਮਤਾ ਪੁਰਸਕਾਰ ਸਮਾਗਮ ਕਰਵਾਇਆ 257 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ... ਅਗਲੀ ਖ਼ਬਰ ਪ੍ਰਾਪਰਟੀ 'ਚ ਨਿਵੇਸ਼ ਕਰਨ ਦੇ ਨਾਂਅ 'ਤੇ 2 ਕਰੋੜ 39 ਲੱਖ 61 ਹਜ਼ਾਰ 840 ਰੁਪਏ ਦੀ ਠੱਗੀ, ਦੋ ਭਰਾ ਨਾਮਜ਼ਦ
Ad Position 24