22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੇਂਟ ਸੋਲਜਰ ਸਕੂਲ ਦੀ ਚਾਰਵੀ ਐਨ. ਐਸ. ਟੀ. ਐਸ. ਈ. ਮੁਕਾਬਲੇ 'ਚ ਦੇਸ਼ 'ਚੋਂ ਰਹੀ ਅੱਵਲ

Ad Position 21
No active advertisement
ਅਜੀਤ ਡੈਸਕ 19-05-2026
ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਚਾਰਵੀ ਕਪੂਰ ਪੁੱਤਰੀ ਅਰਵਿੰਦ ਕਪੂਰ ਤੇ ਮਾਤਾ ਯਤੀ ਖੰਨਾ ਨੇ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਉਪਲਬਧੀ ਹਾਸਿਲ ਕਰਕੇ ਸਕੂਲ, ਮਾਪਿਆਂ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਡਾਇਰੈਕਟਰ ਮੈਡਮ ਉਰਮਿਲ ਸੂਦ ਦੀ ਅਗਵਾਈ ਹੇਠ ਚਾਰਵੀ ਕਪੂਰ ਨੇ ਯੂਨੀਫਾਈਡ ਕੌਂਸਲ ਵਲੋਂ ਕਰਵਾਏ ਐਨ. ਐਸ. ਟੀ. ਐਸ. ਈ. ਮੁਕਾਬਲੇ 'ਚ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਭਰ 'ਚ ਸਿਖਰਲਾ ਸਥਾਨ ਹਾਸਿਲ ਕੀਤਾ | ਇਸ ਸ਼ਾਨਦਾਰ ਪ੍ਰਦਰਸ਼ਨ ਲਈ ਚਾਰਵੀ ਕਪੂਰ ਨੂੰ ਸੋਨ ਤਗਮਾ, ਦੋ ਹਜ਼ਾਰ ਰੁਪਏ ਨਕਦ ਇਨਾਮ ਤੇ ਦੋ ਹਜ਼ਾਰ ਰੁਪਏ ਮੁੱਲ ਦੀ ਆਨਲਾਈਨ ਅਧਿਐਨ ਸਮੱਗਰੀ ਪ੍ਰਦਾਨ ਕੀਤੀ ਗਈ | ਡਾਇਰੈਕਟਰ ਮੈਡਮ ਸੂਦ ਨੇ ਦੱਸਿਆ ਕਿ ਚਾਰਵੀ ਦੀ ਇਹ ਸਫਲਤਾ ਉਸ ਦੀ ਮਿਹਨਤ, ਲਗਨ ਤੇ ਸਕੂਲ ਵਲੋਂ ਪ੍ਰਦਾਨ ਕੀਤੀ ਜਾ ਰਹੀ ਉੱਚ ਪੱਧਰੀ ਸਿੱਖਿਆ ਦਾ ਨਤੀਜਾ ਹੈ | ਚਾਰਵੀ ਕਪੂਰ ਨੂੰ ਵਧਾਈ ਦਿੰਦਿਆਂ ਗਰੁੱਪ ਦੀ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਵਿਦਿਆਰਥਣ ਵੱਖ-ਵੱਖ ਵਿਸ਼ਿਆਂ ਅਤੇ ਰਾਸ਼ਟਰੀ-ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂਅ ਵਿਸ਼ਵ ਪੱਧਰ ਤੱਕ ਪਹੁੰਚਾਇਆ ਹੈ | ਇਸ ਸ਼ਾਨਦਾਰ ਪ੍ਰਦਰਸ਼ਨ ਦੇ ਪਿੱਛੇ ਅਧਿਆਪਕਾਂ ਤੇ ਮਾਪਿਆਂ ਦੀ ਕੜੀ ਮਿਹਨਤ ਵੀ ਹੈ | ਇਸ ਤੋਂ ਪਹਿਲਾਂ ਪਿਛਲੇ ਸਾਲ ਵਿਦਿਆਰਥਣ ਨੇ ਰਾਸ਼ਟਰੀ ਪੱਧਰ 'ਤੇ ਰਾਮਾਨੁਜਨ ਗਣਿਤ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਸਕੂਲ ਸਟਾਫ਼ ਨੇ ਵੀ ਉਸ ਦੀਆਂ ਉਪਲਬਧੀਆਂ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਸ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਇਕ ਵਾਰ ਫਿਰ ਤੋਂ ਸੀ. ਬੀ. ਐੱਸ. ਈ. ਨਤੀਜੇ 'ਚੋਂ ਮੁਕੇਰੀਆਂ ਹਲਕੇ 'ਚੋਂ ਅੱਵਲ
Ad Position 24