22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਵੇਖਣ ਦੇ ਨਾਂਅ 'ਤੇ ਸਿਆਸੀ ਜਾਸੂਸੀ ਕਰ ਰਹੀ ਹੈ ਮਾਨ ਸਰਕਾਰ-ਲਾਲੀ ਬਾਜਵਾ

Ad Position 21
No active advertisement
ਅਜੀਤ ਡੈਸਕ 19-05-2026
ਹੁਸ਼ਿਆਰਪੁਰ, 18 ਮਈ (ਨਰਿੰਦਰ ਸਿੰਘ ਬੱਡਲਾ)-ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ 'ਡਰੱਗ ਸੈਂਸਸ' ਨੂੰ ਰਾਜਨੀਤਿਕ ਜਾਸੂਸੀ ਕਰਾਰ ਦਿੱਤਾ ਹੈ ਤੇ ਨਸ਼ਾ ਮੁਕਤੀ ਦੇ ਨਾਂਅ 'ਤੇ ਕਰਵਾਇਆ ਜਾ ਰਿਹਾ ਇਹ ਸਰਵੇਖਣ ਅਸਲ 'ਚ ਲੋਕਾਂ ਦੇ ਨਿੱਜੀ ਜੀਵਨ ਵਿਚ ਦਖ਼ਲਅੰਦਾਜ਼ੀ ਤੇ ਆਉਣ ਵਾਲੀਆਂ ਚੋਣਾਂ ਲਈ ਡਾਟਾ ਇਕੱਠਾ ਕਰਨ ਦਾ ਇਕ ਕੋਝਾ ਹਥਿਆਰ ਬਣਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਲਾਲੀ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਵਿੰਗ ਦੇ ਸੂਬਾ ਜਨਰਲ ਸਕੱਤਰ ਐਡੋਵਕੇਟ ਸਮਸ਼ੇਰ ਸਿੰਘ ਭਾਰਦਵਾਜ ਨੇ ਕੀਤਾ | ਉਨ੍ਹਾਂ ਕਿਹਾ ਕਿ ਰਾਜਨੀਤਿਕ ਸਵਾਰਥ ਦੀ ਪੂਰਤੀ ਸਰਕਾਰ ਇਸ ਸਰਵੇਖਣ ਰਾਹੀਂ ਅਜਿਹੇ ਸਵਾਲ ਪੁੱਛ ਰਹੀ ਹੈ ਜਿਨ੍ਹਾਂ ਦਾ ਮਕਸਦ ਨਸ਼ਾ ਖ਼ਤਮ ਕਰਨਾ ਨਹੀਂ, ਸਗੋਂ ਘਰ-ਘਰ ਜਾ ਕੇ ਲੋਕਾਂ ਦੀ ਰਾਜਨੀਤਿਕ ਸੋਚ ਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਦਾ ਪਤਾ ਲਗਾਉਣਾ ਹੈ | ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਸਰਕਾਰ ਦੇ 'ਸਿਆਸੀ ਏਜੰਟ' ਵਜੋਂ ਕੰਮ ਕਰਨ | ਉਨ੍ਹਾਂ ਕਿਹਾ ਕਿ ਮਹਿਲਾ ਅਧਿਆਪਕਾਂ ਨੂੰ ਦੇਰ ਸ਼ਾਮ ਤੱਕ ਖ਼ੱਜਲ਼-ਖ਼ੁਆਰ ਕਰਨਾ ਅਤੇ ਉਨ੍ਹਾਂ ਨੂੰ ਲੋਕਾਂ ਦੇ ਗ਼ੁੱਸੇ ਅਤੇ ਬਦਸਲੂਕੀ ਅੱਗੇ ਨਿਹੱਥੇ ਛੱਡ ਦੇਣਾ ਸਰਕਾਰ ਦੀ ਸੰਵੇਦਨਹੀਣਤਾ ਦੀ ਪ੍ਰਤੱਖ ਮਿਸਾਲ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਸਿਆਸੀ ਸਰਵੇਖਣ ਨੂੰ ਬੰਦ ਕਰੇ |
Ad Position 22
No active advertisement
ਪਿਛਲੀ ਖ਼ਬਰ ਹੋਣਹਾਰ ਵਿਦਿਆਰਥਣ ਮਾਨਸੀ ਨੂੰ ਸਨਮਾਨਿਤ ਕਰਨ ਲਈ ਉਸ ਦੇ ਘਰ ਪਹੁੰਚੇ ਕਾਂਗਰਸੀ ਨੇਤਾ ਮੁਨੀਸ਼ ਚੱਢਾ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਢੋਲਵਾਹਾ ਵਿਖੇ ਰਸਤੇ ਦਾ ਉਦਘਾਟਨ ਕੂਕਾਨੇਟ ਤੇ ਦੇਹਰੀਆਂ ਦੇ ਵਿਕਾਸ ਲਈ ਪੰਚਾਇ...
Ad Position 24