22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਿਧਾਇਕ ਘੁੰਮਣ ਵਲੋਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 19-05-2026
ਤਲਵਾੜਾ, 18 ਮਈ (ਮਨੀਸ਼ਾ ਮਹਿਤਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਮੂਹੀ ਦੀ ਵਿਦਿਆਰਥਣ ਸੁਹਾਨੀ ਰਾਣਾ ਪੁੱਤਰੀ ਸਰਪੰਚ ਪਿੰਡ ਤੂੰਗ ਸਰਜੀਵਨ ਕੁਮਾਰ ਨੇ ਦਸਵੀਂ ਦੀ ਪ੍ਰੀਖਿਆ ਵਿਚੋਂ 93 ਫ਼ੀਸਦੀ ਅੰਕ ਲੈ ਕੇ ਸਕੂਲ 'ਚ ਦੂਜਾ ਸਥਾਨ ਕੀਤਾ ਹੈ | ਵਿਦਿਆਰਥਣ ਇਸ਼ਤਾ ਸ਼ਰਮਾ ਸਪੁੱਤਰੀ ਸੁਰਿੰਦਰ ਕੁਮਾਰ ਨਿਵਾਸੀ ਮੰਗੂ ਮੈਰਾ (ਤਲਵਾੜਾ) 12ਵੀਂ ਨਾਨ ਮੈਡੀਕਲ 'ਚ 98.20 ਫ਼ੀਸਦੀ ਅੰਕ ਲੈ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਪਿੰਡ ਮਾਪਿਆਂ ਅਤੇ ਸਕੂਲ ਦੇ ਨਾਂਅ ਨੂੰ ਚਾਰ ਚੰਨ ਲਾਏ ਹਨ | ਪਿੰਡ ਤੂੰਗ ਵਿਖੇ ਇਕ ਸਮਾਗਮ ਦੌਰਾਨ ਹਲਕਾ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਨੇ ਦੋਨਾਂ ਹੋਣਹਾਰ ਵਿਦਿਆਰਥਣਾਂ ਨੂੰ ਸਮਰਿਤੀ ਚਿੰਨ੍ਹ ਦੇ ਸਨਮਾਨਿਤ ਕੀਤਾ | ਇਸ ਮੌਕੇ ਪਵਨ ਕੁਮਾਰ ਸ਼ਰਮਾ, ਨੀਲਮ ਸ਼ਰਮਾ, ਸ਼ਿਵ ਕੁਮਾਰ, ਦਰਸ਼ਨਾ ਦੇਵੀ, ਰਾਜ ਕੁਮਾਰ ਸ਼ਰਮਾ, ਕਿਸ਼ਨ ਦੱਤ ਸ਼ਰਮਾ, ਗੋਰਵ ਸ਼ਰਮਾ, ਊਮਾ ਸ਼ਰਮਾ, ਪੂਨਮ ਸ਼ਰਮਾ, ਜਰਨੈਲ ਸਿੰਘ ਬੰਟੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਬਾਹਗਾ ਵਿਖੇ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਹੋਣਹਾਰ ਵਿਦਿਆਰਥਣ ਮਾਨਸੀ ਨੂੰ ਸਨਮਾਨਿਤ ਕਰਨ ਲਈ ਉਸ ਦੇ ਘਰ ਪਹੁੰਚੇ ਕਾਂਗਰਸੀ ਨੇਤਾ ਮੁਨੀਸ਼ ਚੱਢਾ
Ad Position 24