22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਜ਼ਿਲ੍ਹੇ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ 8 ਸੋਨੇ ਦੇ, 5 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 19-05-2026
ਹੁਸ਼ਿਆਰਪੁਰ, 18 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਕਰਾਟੇ ਖਿਡਾਰੀਆਂ ਨੇ ਸਪੋਰਟਸ ਕਰਾਟੇ ਆਰਗੇਨਾਈਜ਼ੇਸ਼ਨ ਆਫ਼ ਪੰਜਾਬ ਵਲੋਂ ਖੰਨਾ ਵਿਖੇ ਕਰਵਾਈ ਗਈ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਸੋਨੇ ਦੇ, 5 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਤੇ ਚੀਫ਼ ਕਰਾਟੇ ਕੋਚ ਜਗਮੋਹਨ ਵਿੱਜ ਨੇ ਦੱਸਿਆ ਕਿ ਅੰਤਰਰਾਸ਼ਟਰੀ ਖਿਡਾਰੀ ਅਤੇ ਟੀਮ ਦੀ ਸਹਾਇਕ ਕੋਚ ਆਰਤੀ ਕੁਮਾਰੀ ਦੀ ਰਹਿਨੁਮਾਈ ਹੇਠ ਖੇਡਦਿਆਂ ਟੀਮ 'ਚ ਸ਼ਾਮਿਲ ਉੱਭਰਦੇ ਕਰਾਟੇਕਾ ਆਰਿਆਂਸ਼ ਚੇਤਨਿਆ ਜੁਨੇਜਾ ਨੇ 6 ਸਾਲ ਦੀ ਉਮਰ ਵਰਗ ਦੇ ਵਿਅਕਤੀਗਤ ਕਾਤਾ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਲਈ ਪਹਿਲਾ ਸੋਨੇ ਦਾ ਤਗਮਾ, ਲੜਕਿਆਂ ਦੇ ਵੱਖ-ਵੱਖ ਉਮਰ ਵਰਗਾਂ 'ਚ ਧੈਰਿਆ ਕਾਲੀਆ ਨੇ 11 ਸਾਲ ਅਤੇ ਆਰੁਸ਼ ਸ਼ਰਮਾ ਨੇ 13 ਸਾਲ ਦੀ ਉਮਰ ਵਰਗ ਦੇ ਵਿਅਕਤੀਗਤ ਕਾਤਾ ਮੁਕਾਬਲਿਆਂ 'ਚ ਸੋਨੇ ਦੇ ਤਗਮੇ, ਲੜਕੀਆਂ ਦੇ 9 ਸਾਲ ਦੇ ਵਿਅਕਤੀਗਤ ਕਾਤਾ ਮੁਕਾਬਲੇ 'ਚ ਨਾਇਰਾ ਵਰਮਾ ਤੇ 12 ਸਾਲ ਦੀ ਉਮਰ ਵਰਗ 'ਚ ਪਰੀਨੀਤ ਕੌਰ ਨੇ ਸੋਨੇ ਦੇ ਤਗਮੇ ਹਾਸਲ ਕੀਤਾ | ਜਦਕਿ ਇੰਡਿਵਿਜੁਅਲ ਕੁਮਿਤੇ ਮੁਕਾਬਲਿਆਂ 'ਚ ਓਨਿਸ਼ ਗੁਪਤਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਲਈ ਪਹਿਲਾ ਸੋਨੇ ਦਾ ਤਗਮਾ, ਧੈਰਿਆ ਕਾਲੀਆ ਨੇ ਲੜਕਿਆਂ ਦੇ 11 ਸਾਲ ਉਮਰ ਵਰਗ 'ਚ 45 ਕਿੱਲੋਗ੍ਰਾਮ ਤੋਂ ਵੱਧ ਭਾਰ ਵਰਗ 'ਚ ਸੋਨੇ ਦਾ ਤਗਮਾ, ਲੜਕੀਆਂ ਦੇ ਕੁਮਿਤੇ ਮੁਕਾਬਲਿਆਂ 'ਚ 12 ਸਾਲ ਦੀ ਉਮਰ ਵਰਗ ਦੇ 55 ਕਿੱਲੋਗ੍ਰਾਮ ਤੋਂ ਵੱਧ ਭਾਰ ਵਰਗ 'ਚ ਪਰੀਨੀਤ ਕੌਰ ਨੇ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਜ਼ਿਲ੍ਹਾ ਹੁਸ਼ਿਆਰਪੁਰ ਲਈ ਸੋਨੇ ਦਾ ਤਗਮਾ ਹਾਸਲ ਕੀਤਾ | ਜ਼ਿਲ੍ਹਾ ਹੁਸ਼ਿਆਰਪੁਰ ਲਈ ਰਿਆਨ ਬਰਪੱਗਾ ਨੇ ਕਾਤਾ ਅਤੇ ਕੁਮਿਤੇ ਮੁਕਾਬਲਿਆਂ 'ਚ ਦੋ ਚਾਂਦੀ ਦੇ ਤਗਮੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪ੍ਰਭਨੂਰ ਗੋਸਵਾਮੀ, ਕਿ੍ਸ਼ਨਵ ਠਾਕੁਰ, ਰੁਦਰਾਕਸ਼ੀ ਰਾਣੀ ਸਚਦੇਵਾ ਅਤੇ ਸਾਹਿਲ ਠਾਕੁਰ ਨੇ ਵੀ ਚਾਂਦੀ ਦੇ ਤਗਮੇ ਜਿੱਤੇ | ਟੀਮ 'ਚ ਸ਼ਾਮਲ ਪਰੀਨੂਰ ਨੇ ਦੋ, ਨਾਇਰਾ ਵਰਮਾ, ਕਿ੍ਸ਼ਨਵ ਠਾਕੁਰ ਅਤੇ ਓਨਿਸ਼ ਗੁਪਤਾ ਨੇ ਕਾਂਸੀ ਦੇ ਤਗਮੇ ਜਿੱਤ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਚਮਕਾਇਆ | ਜ਼ਿਕਰਯੋਗ ਹੈ ਕਿ ਇਹ ਸਾਰੇ ਖਿਡਾਰੀ ਜਗਮੋਹਨਜ਼ ਇੰਸਟੀਚਿਊਟ ਆਫ਼ ਟਰੈਡੀਸ਼ਨਲ ਕਰਾਟੇ ਵਿਚ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਕੋਚ ਸ਼ਿਹਾਨ ਜਗਮੋਹਨ ਵਿੱਜ ਤੋਂ ਟਰੇਨਿੰਗ ਲੈ ਰਹੇ ਹਨ | ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਕਾਰਜਕਾਰੀ ਪ੍ਰਧਾਨ ਐਡਵੋਕੇਟ ਡਾ. ਦੀਪਕ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਦੀ ਇਸ ਕਾਬਿਲ-ਏ-ਤਾਰੀਫ਼ ਕਾਮਯਾਬੀ ਲਈ ਸਨਮਾਨਿਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਐਮਾ ਜੱਟਾਂ 'ਚ ਸਕੂਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬਣਾਏ ਹਾਲ ਕਮਰੇ ਦਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਸੜਕ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
Ad Position 24