22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾਂ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 19-05-2026
ਦਸੂਹਾ, 18 ਮਈ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਗਾ ਕਲਾਂ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਲੈਕਚਰਾਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਸਾਇੰਸ, ਆਰਟਸ ਤੇ ਵੋਕੇਸ਼ਨਲ ਦਾ ਨਤੀਜਾ ਸ਼ਾਨਦਾਰ ਅਤੇ 100 ਫ਼ੀਸਦੀ ਰਿਹਾ | ਉਨ੍ਹਾਂ ਨੇ ਦੱਸਿਆ ਬਾਰ੍ਹਵੀਂ ਸਾਇੰਸ ਜਸਪਿੰਦਰ ਕੌਰ ਨੇ 446/500 (89.2 ਫ਼ੀਸਦੀ) ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ, ਨਰਿਤਪਾਲ ਕੌਰ ਨੇ 430/500 (86 ਫ਼ੀਸਦੀ) ਦੂਜਾ ਸਥਾਨ, ਗਗਨਪ੍ਰੀਤ ਕੌਰ ਨੇ 416/500 (83.2 ਫ਼ੀਸਦੀ) ਤੀਜਾ ਸਥਾਨ ਪ੍ਰਾਪਤ ਕੀਤਾ | ਬਾਰ੍ਹਵੀਂ ਵੋਕੇਸ਼ਨਲ ਰੀਨਾ 444/500 (88.8 ਫ਼ੀਸਦੀ) ਪਹਿਲਾ ਸਥਾਨ, ਪ੍ਰਭਜੋਤ ਸਿੰਘ 419/500 (83.8 ਫ਼ੀਸਦੀ) ਦੂਜਾ ਸਥਾਨ, ਸੰਦੀਪ ਕੌਰ 412/500 (82.4 ਫ਼ੀਸਦੀ) ਤੀਜਾ ਸਥਾਨ ਪ੍ਰਾਪਤ ਕੀਤਾ | ਬਾਰ੍ਹਵੀਂ ਆਰਟਸ ਰਮਨਪ੍ਰੀਤ ਕੌਰ 386 /500 (77.2 ਫ਼ੀਸਦੀ) ਪਹਿਲਾ ਸਥਾਨ, ਨਾਜ਼ੁਕ 384/500 (76.8 ਫ਼ੀਸਦੀ) ਦੂਜਾ ਸਥਾਨ, ਪ੍ਰਨੀਤ ਕੌਰ 352/500 (70.4 ਫ਼ੀਸਦੀ) ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸੁਰਿੰਦਰ ਪਾਲ, ਸੋਹਣ ਲਾਲ, ਜਗਜੀਤ ਸਿੰਘ, ਕਮਲ ਬੈਂਸ, ਯੁੱਧਵੀਰ ਸਿੰਘ, ਨਰਪਿੰਦਰ ਸਿੰਘ, ਗਗਨਦੀਪ, ਰਵਿੰਦਰ ਸਿੰਘ, ਪੰਕਜ ਕੁਮਾਰ, ਜਸਵਿੰਦਰ ਸਿੰਘ, ਵਰਿੰਦਰ ਕੁਮਾਰ, ਰਵਿੰਦਰ ਸਿੰਘ ਕੇਸੋਪੁਰ, ਬਲਦੇਵ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਹਰਵਿੰਦਰ ਕੌਰ, ਪਿੰਕੀ, ਬਲਜੀਤ ਕੌਰ, ਕਿ੍ਸ਼ਨਾ ਦੇਵੀ, ਪੂਨਮ ਸ਼ਰਮਾ ਪ੍ਰੀਆ ਅਤੇ ਰਾਜਵੀਰ ਕੌਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਨਗਰ ਕੌਂਸਲ ਦੇ 61 'ਚੋਂ 60 ਨਾਮਜ਼ਦਗੀ ਪੇਪਰ ਸਹੀ ਪਾਏ ਗਏ, ਇਕ ਨਾਮਜ਼ਦਗੀ ਪੇਪਰ ਰੱਦ ਅਗਲੀ ਖ਼ਬਰ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਤੇ ਢਾਡੀ ਦਰਬਾਰ ਸਮਾਗਮ ਕਰਵਾਇਆ
Ad Position 24