01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਐਨ.ਸੀ.ਸੀ. ਮੀਟਰ ਲੈਬ ਕਰਮਚਾਰੀ ਅਣਮਿਥੇ ਸਮੇਂ ਦੀ ਹੜਤਾਲ 'ਤੇ

Ad Position 21
No active advertisement
ਅਜੀਤ ਡੈਸਕ 21-05-2026
ਮੁਕੇਰੀਆਂ, 20 ਮਈ (ਰਾਮਗੜ੍ਹੀਆ)- ਬਿਜਲੀ ਵਿਭਾਗ ਵਿਚ ਕੰਮ ਕਰਦੇ ਐਨ.ਸੀ.ਸੀ., ਸੀ.ਆਰ.ਸੀ. ਅਤੇ ਮੀਟਰ ਲੈਬ ਦੇ ਕਰਮਚਾਰੀਆਂ ਨੇ ਅਣਮਿਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ | ਉਕਤ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਉੱਚ ਅਧਿਕਾਰੀ ਨੂੰ ਸੌਂਪਿਆ | ਗੱਲਬਾਤ ਕਰਦਿਆਂ ਉਕਤ ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੇ ਸੀ.ਐੱਚ.ਬੀ., ਸੀ.ਐੱਚ.ਡਬਲਯੂ. ਅਤੇ ਸੀ.ਐੱਚ.ਐੱਚ. ਆਪਣੇ ਕੰਟਰੈਕਟ 'ਤੇ ਲੈ ਲਏ ਹਨ ਜਦਕਿ ਐਨ.ਸੀ.ਸੀ., ਸੀ.ਆਰ.ਸੀ., ਮੀਟਰ ਲੈਬ ਵਾਲਿਆਂ ਨੂੰ ਕੰਪਨੀ ਰੋਲ 'ਤੇ ਰੱਖਿਆ ਹੈ ਜਿਸ ਕਾਰਨ ਸਮੂਹ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਜਿਨ੍ਹਾਂ ਚਿਰ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਉਹ ਹੜਤਾਲ 'ਤੇ ਰਹਿਣਗੇ | ਉਨ੍ਹਾਂ ਕਿਹਾ ਹੜਤਾਲ ਦੌਰਾਨ ਆਉਣ ਵਾਲੇ ਕੰਮ ਵਿਚ ਵਿਘਨ ਦੀ ਜ਼ਿੰਮੇਵਾਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ 6ਵਾਂ ਅਰਦਾਸ ਸ਼ਿਆਮ ਕੀਰਤਨ ਸਮਾਗਮ 23 ਨੂੰ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੈਂਪ 9 ਨੂੰ
Ad Position 24